ਮੁਬੰਈ: ਸੰਜੇ ਦੱਤ ਨੇ ਆਪਣੇ 60ਵੇਂ ਜਨਮਦਿਨ ਵਾਲੇ ਦਿਨ ਆਪਣੀ ਘਰੇਲੂ ਪ੍ਰੋਡਕਸ਼ਨ ਫ਼ਿਲਮ 'ਪ੍ਰਸਥਾਨਾਮ' ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਟੀਜ਼ਰ 'ਚ ਸੰਜੇ ਇੱਕ ਵਾਰ ਫਿਰ ਆਪਣੇ ਪੁਰਾਣੇ ਅੰਦਾਜ਼ ਰਾਜਨੀਤਿਕ ਦੇ ਨੇਤਾ ਬਣ ਨਜ਼ਰ ਆਉਣਗੇ।
'ਪ੍ਰਸਥਾਨਮ' ਦਾ ਟੀਜ਼ਰ ਹੋਇਆ ਰਿਲੀਜ਼ - sanjay dutt new movie
ਜਨਮ ਦਿਨ ਦੇ ਮੌਕੇ ਸੰਜੂ ਬਾਬਾ ਨੇ ਆਪਣੇ ਫੈੱਨਸ ਨੂੰ ਦੋ ਤੋਹਫ਼ੇ ਦਿੱਤੇ ਹਨ। ਪਹਿਲਾ 'ਪ੍ਰਸਥਾਨਾਮ' ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ ਤੇ ਦੂਜਾ KGF ਦਾ ਪੋਸਟਰ ਰਿਲੀਜ਼ ਕੀਤਾ ਗਿਆ ਹੈ। ਇਹ ਸਾਲ ਸੰਜੂ ਬਾਬਾ ਲਈ ਕਾਫ਼ੀ ਵਧੀਆਂ ਸਾਬਤ ਹੋ ਰਿਹਾ ਹੈ।
ਇਹ ਫਿਲਮ ਤੇਲਗੂ ਫਿਲਮ ਦਾ ਹੀ ਰੀਮਕੇ ਹੈ. ਜਿਸ ਨੂੰ ਦੇਵੀ ਕੱਟਾ ਨੇ ਨਿਰਦੇਸ਼ਕ ਕੀਤਾ ਸੀ। ਇਸ ਫ਼ਿਲਮ ਵਿੱਚ ਮਨੀਸ਼ਾ ਕੋਇਰਾਲਾ, ਜੈਕੀ ਸ਼ਰਾਫ, ਚੰਕੀ ਪਾਂਡੇ, ਅਲੀ ਫਜ਼ਲ ਅਤੇ ਅਮੈਰਾ ਦਸਤੂਰ, ਸੰਜੇ ਨਾਲ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਫ਼ਿਲਮ ਦਾ ਇਹ ਟੀਜ਼ਰ ਐਕਸ਼ਨ ਨਾਲ ਭਰਿਆ ਹੈ। ਇਸ ਫ਼ਿਲਮ ਵਿੱਚ ਸੰਜੇ ਦੱਤ ਬਾਹੂਬਲੀ ਰਾਜਨੇਤਾ ਦੇ ਅੰਦਾਜ਼ ਵਿੱਚ ਦਿਖਾਈ ਦੇ ਰਹੇ ਹਨ। ਟੀਜ਼ਰ ਵਿੱਚ ਸਾਰੇ ਮੁੱਖ ਕਿਰਦਾਰਾਂ ਦੀ ਝਲਕ ਹੈ।
ਸੰਜੇ ਨੇ ਕਈ ਫ਼ਿਲਮਾਂ ਵਿੱਚ ਸਫਲਤਾ ਨਾਲ ਗੈਂਗਸਟਰ ਦੀ ਭੂਮਿਕਾ ਨਿਭਾਈ ਹੈ। ਹੁਣ ਉਹ ਇਸ ਫ਼ਿਲਮ ਵਿੱਚ ਇੱਕ ਸ਼ਕਤੀਸ਼ਾਲੀ ਅਭਿਲਾਸ਼ੀ ਸਿਆਸਤਦਾਨ ਬਣ ਕੇ ਨਜ਼ਰ ਆਉਣਗੇ।
ਸੰਜੇ ਦੱਤ ਨੇ ਟੀਜ਼ਰ ਪੋਸਟ ਕਰਦਿਆਂ ਨਾਲ ਲਿਖਿਆ ਕਿ, ਬੰਦ ਹੋਣ ਨਾਲ ਸ਼ਕਤੀ ਦੇ ਲਈ ਜੰਗ ਦਾ ਗਵਾਹ ਬਣੋ। ਤੇਲਗੂ ਫਿਲਮ, ਜੋ ਕਿ 2010 ਵਿੱਚ ਆਈ ਸੀ, ਇੱਕ ਨਿਰਪੱਖ ਰਾਜਨੀਤਿਕ ਐਕਸ਼ਨ ਫ਼ਿਲਮ ਹੈ, ਜਿਸਦਾ ਨਿਰਦੇਸ਼ਨ ਦੇਵਾ ਕੱਟਾ ਦੁਆਰਾ ਕੀਤਾ ਗਿਆ ਸੀ। ਇਹ ਫ਼ਿਲਮ ਮੌਜੂਦਾ ਦੌਰ ਦੀ ਸਭ ਤੋਂ ਮਹੱਤਵਪੂਰਣ ਫਿਲਮਾਂ ਵਿੱਚੋਂ ਇੱਕ ਹੈ।
ਫ਼ਿਲਮ ਬਾਕਸ ਆਫ਼ਿਸ ਨਾਲ ਆਲੋਚਕਾਂ ਦੇ ਪੈਮਾਨੇ 'ਤੇ ਵੀ ਸਫ਼ਲ ਰਹੀ ਸੀ। ਸਰਵਣੰਦ, ਸਾਈ ਕੁਮਾਰ, ਸੰਦੀਪ ਕਿਸ਼ਨ, ਰੂਬੀ ਪਰਿਹਾਰ ਅਤੇ ਮਹੇਸ਼ ਸ਼ੰਕਰ ਨੇ ਇਸ ਵਿੱਚ ਅਹਿਮ ਭੂਮਿਕਾਵਾਂ ਨਿਭਾਈ ਸੀ। ਸੰਜੇ ਦੱਤ ਦੀ ਇਹ ਫ਼ਿਲਮ 20 ਸਤੰਬਰ ਨੂੰ ਰਿਲੀਜ਼ ਹੋਵੇਗੀ।