ਪੰਜਾਬ

punjab

ETV Bharat / sitara

ਕੀ ਖ਼ਤਰੇ ਵਿੱਚ ਹੈ ਬਿੱਗ ਬੌਸ? - bigg boss 13 prakash javadekar

ਕਲਰਸ ਟੀਵੀ ਦਾ ਮਸ਼ਹੂਰ ਰਿਐਲਿਟੀ ਸ਼ੋਅ ਬਿੱਗ ਬੌਸ ਕਾਫ਼ੀ ਵਿਵਾਦਾਂ ਵਿੱਚ ਰਿਹਾ ਹੈ। ਹਾਲ ਹੀ, ਵਿੱਚ ਇਸ 'ਤੇ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇੱਕ ਟਿੱਪਣੀ ਵੀ ਕੀਤੀ ਹੈ।

ਫ਼ੋਟੋ

By

Published : Oct 19, 2019, 11:37 PM IST

ਨਵੀਂ ਦਿੱਲੀ: ਛੋਟੇ ਪਰਦੇ ਦਾ ਵਿਵਾਦਿਤ ਰਿਐਲਿਟੀ ਸ਼ੋਅ ਬਿੱਗ ਬੌਸ ਦਾ ਕਾਫ਼ੀ ਵਿਰੋਧ ਹੋ ਰਿਹਾ ਹੈ। ਹਾਲ ਵਿੱਚ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀ ਇਸ ਸ਼ੋਅ ਦਾ ਵਿਰੋਧ ਕੀਤਾ ਹੈ। ਕਲਰਜ਼ ਟੀਵੀ 'ਤੇ ਚੱਲਣ ਵਾਲੇ ਇਸ ਸ਼ੋਅ ਨੂੰ ਬੰਦ ਕਰਨ ਲਈ ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆ ਹਨ। ਦੱਸ ਦਈਏ ਕਿ ਸ਼ੋਅ ਦੀ ਸ਼ੁਰੂਆਤ ਵਿੱਚ, 2 ਵਿਅਕਤੀਆਂ ਨੂੰ ਬਿਸਤਰ ਸਾਂਝਾ ਕਰਨ ਲਈ ਕਿਹਾ ਗਿਆ ਸੀ ਜੋ ਕਿ ਕਾਫ਼ੀ ਬਹਿਸ ਦਾ ਵਿਸ਼ਾ ਰਿਹਾ।

ਹੋਰ ਪੜ੍ਹੋ: ਕਿ ਆਵੇਗੀ ਹਿਮਾਂਸ਼ੀ ਬਿੱਗ ਬੌਸ ਵਿੱਚ ਨਜ਼ਰ ?

ਸ਼ੋਅ ਵਿੱਚ ਇੱਕੋ ਬਿਸਤਰ 'ਤੇ ਮੁੰਡੇ ਅਤੇ ਕੁੜੀਆਂ ਨੂੰ ਇਕੱਠੇ ਸੌਣਾ ਪਿਆ। ਲੋਕ ਸ਼ੋਅ 'ਤੇ ਅਸ਼ਲੀਲਤਾ ਫੈਲਾਉਣ ਵਰਗੇ ਗੰਭੀਰ ਦੋਸ਼ ਲਗਾ ਰਹੇ ਹਨ। ਇਸ ਤੋਂ ਬਾਅਦ, ਬਿੱਗ ਬੌਸ ਨੇ ਸ਼ੋਅ ਦੇ ਨਿਯਮਾਂ ਨੂੰ ਬਦਲ ਦਿੱਤਾ ਅਤੇ ਕਿਸੇ ਨੂੰ ਵੀ ਕਿਸੇ ਨਾਲ ਸੌਣ ਲਈ ਕਿਹਾ। ਇੱਕ ਨਵੀਂ ਪ੍ਰੈਸ ਕਾਨਫਰੰਸ ਵਿੱਚ ਪ੍ਰਕਾਸ਼ ਜਾਵਡੇਕਰ ਨੇ ਕਿਹਾ- ਅਸੀਂ ਮੰਤਰਾਲੇ ਨੂੰ ਕਿਹਾ ਹੈ ਕਿ ਉਹ ਬਿੱਗ ਬੌਸ ਵਿਰੁੱਧ ਆ ਰਹੀਆਂ ਸ਼ਿਕਾਇਤਾਂ ਵੱਲ ਧਿਆਨ ਦੇਣ।

ਹੋਰ ਪੜ੍ਹੋ: ਛੋਟੀ ਉਮਰੇ ਵੱਡੀਆਂ ਮੱਲਾਂ ਮਾਰ ਰਹੀ ਮੋਗਾ ਦੀ ਹੇਜ਼ਲ

ਦੱਸ ਦਈਏ ਕਿ ਜਿਸ ਸਮੇਂ ਇਹ ਹੈਸ਼ ਟੈਗਸ ਟਰੈਂਡ ਕਰ ਰਹੇ ਸਨ, ਉੱਥੇ ਕੁਝ ਲੋਕ ਸਨ, ਜਿਨ੍ਹਾਂ ਨੇ ਇਸ ਸ਼ੋਅ ਅਤੇ ਕਲਰਸ ਟੀਵੀ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇੱਕ ਯੂਜ਼ਰ ਨੇ ਇਹ ਵੀ ਪੁੱਛਿਆ ਕਿ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਇਸ ਮਾਮਲੇ ਵਿੱਚ ਕੋਈ ਕਾਰਵਾਈ ਕਿਉਂ ਨਹੀਂ ਕਰ ਰਿਹਾ? ਕੁਝ ਅਜਿਹੇ ਲੋਕ ਵੀ ਸਨ, ਜੋ ਬਿੱਗ ਬੌਸ ਦੇ ਸਮਰਥਨ ਵਿੱਚ ਹਨ।

ABOUT THE AUTHOR

...view details