ਮੁੰਬਈ: ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਨੇ ਇਨ੍ਹੀਂ ਦਿਨੀਂ ਕਈ ਫ਼ਿਲਮਾਂ ਬੈਕ ਟੂ ਬੈਕ ਕੀਤੀਆ ਹਨ। ਇਸ ਦੇ ਨਾਲ ਹੀ ਉਹ ਜਲਦ ਇੱਕ ਨਵੀਂ ਫ਼ਿਲਮ 'BELL BOTTOM' ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਦਾ ਪੋਸਟਰ ਵੀ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਹੈ। ਅਕਸ਼ੇ ਕੁਮਾਰ ਨੇ ਖ਼ੁਦ ਇਸ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ: 'ਬਾਗੀ 3' ਦੀ ਸ਼ੂਟਿੰਗ ਸ਼ੁਰੂ ਹੋਈ, ਟਾਈਗਰ ਨੇ ਸ਼ਰਟਲੇਸ ਫ਼ੋਟੋ ਕੀਤੀ ਸ਼ੇਅਰ
ਅਕਸ਼ੇ ਦੀ ਸ਼ੇਅਰ ਕੀਤੀ ਇਸ ਤਸਵੀਰ 'ਚ ਅਕਸ਼ੇ ਦਾ Retro ਸਟਾਈਲ ਦੇਖਣ ਨੂੰ ਮਿਲ ਰਿਹਾ ਹੈ। ਉਹ ਸਟਾਈਲ ਵਿੱਚ ਕਾਰ ਦੇ ਉਪਰ ਬੈਠੇ ਹੋਏ ਹਨ। ਅਕਸ਼ੇ ਨੇ ਪੋਸਟਰ ਦੇ ਨਾਲ ਕੈਪਸ਼ਨ 'ਚ ਲਿਖਿਆ- 80 ਦੇ ਦਹਾਕੇ 'ਚ ਜਾਣ ਲਈ ਤਿਆਰ ਹੋ ਜਾਓ। ਇਹ ਫ਼ਿਲਮ 22 ਜਨਵਰੀ, 2021 ਨੂੰ ਰਿਲੀਜ਼ ਹੋਵੇਗੀ। ਮੀਡੀਆ ਰਿਪੋਰਟਾ ਮੁਤਾਬਿਕ, ਇਹ ਫ਼ਿਲਮ ਕੰਨੜ ਦੇ ਸਿਰਲੇਖ 'ਤੇ ਬਣੀ ਹੈ।
ਹੋਰ ਪੜ੍ਹੋ: ਆਯੁਸ਼ਮਾਨ ਨੇ ਫ਼ਿਲਮ 'ਬਾਲਾ' ਦੀ ਸਫ਼ਲਤਾ ਲਈ ਕੀਤਾ ਪ੍ਰਸ਼ੰਸਕਾਂ ਦਾ ਧੰਨਵਾਦ
ਫ਼ਿਲਮ 'ਚ ਰਿਸ਼ਭ ਸ਼ੈੱਟੀ ਅਤੇ ਹਰੀਪ੍ਰਿਯਾ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਵਿੱਚ 80 ਦੇ ਦਹਾਕੇ ਨੂੰ ਕਾਫ਼ੀ ਖ਼ੂਬਸੂਰਤੀ ਨਾਲ ਦਰਸਾਇਆ ਗਿਆ ਹੈ, ਜੋ ਲੋਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਫ਼ਿਲਮ ਦੀ ਸਕ੍ਰਿਪਟਿੰਗ ਹਾਲੇ ਤੱਕ ਜਾਰੀ ਹੈ ਅਤੇ ਫ਼ਿਲਮ ਦੀ ਸ਼ੂਟਿੰਗ 2019 ਦੇ ਅੰਤ ਤੱਕ ਸ਼ੁਰੂ ਹੋ ਜਾਵੇਗੀ।