ਪੰਜਾਬ

punjab

ETV Bharat / sitara

Pornography Case: ਜਾਣੋ ਕਿਉਂ ਰੋਣ ਲੱਗ ਪਈ ਸ਼ਿਲਪਾ ਸ਼ੈਟੀ - ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ

ਪੋਰਨੋਗ੍ਰਾਫੀ ਕੇਸ (Pornography Case) ਸ਼ੁੱਕਰਵਾਰ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ( Mumbai police crime branch) ਨੇ ਅਦਾਕਾਰਾ ਸ਼ਿਲਪਾ ਸ਼ੈੱਟੀ ਤੋਂ ਲਗਭਗ ਢਾਈ ਘੰਟੇ ਪੁੱਛਗਿੱਛ ਕੀਤੀ। ਪੁਲਿਸ ਨੇ ਸ਼ਿਲਪਾ ਦਾ ਬਿਆਨ ਦਰਜ ਕੀਤਾ। ਇਹ ਬਿਆਨ ਉਨ੍ਹਾਂ ਦੇ ਜੁਹੂ ਨਿਵਾਸ ਵਿਖੇ ਦਰਜ ਕੀਤਾ ਗਿਆ।

ਸ਼ਿਲਪਾ ਸ਼ੈੱਟੀ
ਸ਼ਿਲਪਾ ਸ਼ੈੱਟੀ

By

Published : Jul 24, 2021, 6:33 PM IST

ਮੁੰਬਈ : ਪੋਰਨੋਗ੍ਰਾਫੀ ਕੇਸ ਨੂੰ ਲੈ ਕੇ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਮੁਖ ਮੁਲਜ਼ਮ ਰਾਜ ਕੁੰਦਰਾ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਤੋਂ ਪੁੱਛਗਿੱਛ ਕੀਤੀ।

ਕ੍ਰਾਈਮ ਬਾਂਚ ਵੱਲੋਂ ਸ਼ਿਲਪਾ ਸ਼ੈੱਟੀ ਕੋਲੋਂ ਲਗਭਗ ਢਾਈ ਘੰਟੇ ਪੁੱਛਗਿੱਛ ਕੀਤੀ ਗਈ। ਕ੍ਰਾਈਮ ਬ੍ਰਾਂਚ ਦੇ ਮੁਤਾਬਕ ਇਸ ਪੁੱਛਗਿੱਛ ਦੌਰਾਨ ਸ਼ਿਲਪਾ ਸ਼ੈੱਟੀ ਤਿੰਨ ਤੋਂ ਚਾਰ ਵਾਰ ਰੋਈ। ਪੂਰਾ ਬਿਆਨ ਦਰਜ ਕਰਵਾਉਣ ਦੌਰਾਨ ਸ਼ਿਲਪਾ ਰੌਣ ਲੱਗ ਪਈ।

ਅਧਿਕਾਰੀਆਂ ਨੇ ਸ਼ਿਲਪਾ ਸ਼ੈੱਟੀ ਤੋਂ ਇਹ ਸਵਾਲ ਪੁੱਛਿਆ ਕਿ ਉਨ੍ਹਾਂ ਦੇ ਪਤੀ ਰਾਜ ਕੁੰਦਰਾ ਨੇ ਪੌਰਨ ਫਿਲਮਾਂ 'ਚ ਕੰਮ ਕੀਤਾ ਹੈ। ਦੱਸਣਯੋਗ ਹੈ ਕਿ ਪੌਰਨ ਫਿਲਮਾਂ ਬਣਾਉਣ ਤੇ ਇਸ ਨੂੰ ਪ੍ਰਸਾਰਤ ਕਰਨ ਨੂੰ ਲੈ ਕੇ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼ਿਲਪਾ ਸ਼ੈਟੀ ਦੇ ਘਰ ਪੁੱਜੀ ਮੁੰਬਈ ਪੁਲਿਸ, ਅਦਾਕਾਰਾ ਨੇ ਕਿਹਾ,ਮੈਂ ਚੁਣੌਤੀਆਂ ਦਾ ਸਾਹਮਣਾ ਕਰਾਂਗੀ

ABOUT THE AUTHOR

...view details