ਪੰਜਾਬ

punjab

ETV Bharat / sitara

Inside Edge 2: ਦੇਖਣ ਨੂੰ ਮਿਲੇਗਾ 'ਭਾਈਸਾਹਿਬ' ਦਾ ਕਹਿਰ - inside edge 2 on amazon prime

ਐਮਾਜ਼ੌਨ ਓਰਿਜਨਲ ਦੀ ਮਸ਼ਹੂਰ ਵੈੱਬ ਸੀਰੀਜ਼ ਇਨਸਾਈਡ ਐੱਜ 2 ਵਿੱਚ ਭਾਈਸਾਹਿਬ ਦਾ ਕਹਿਰ ਮੁੜ ਦੇਖਣ ਨੂੰ ਮਿਲੇਗਾ ਤੇ ਇਸ ਦੇ ਨਾਲ ਹੀ ਵਿਵੇਕ ਓਬਰਾਏ ਦੀ ਖ਼ਤਰਨਾਕ ਤਰੀਕੇ ਨਾਲ ਵਾਪਸੀ ਹੋਣ ਜਾ ਰਹੀ ਹੈ।

inside edge 2
ਫ਼ੋਟੋ

By

Published : Dec 6, 2019, 6:46 PM IST

ਮੁੰਬਈ: ਐਮਾਜ਼ੌਨ ਓਰਿਜਨਲ ਦੀ ਮਸ਼ਹੂਰ ਵੈੱਬ ਸੀਰੀਜ਼ ਇਨਸਾਈਡ ਐੱਜ 2 ਲਾਂਚ ਕਰ ਦਿੱਤੀ ਗਈ ਹੈ। ਹਾਲ ਵਿੱਚ ਮੁੰਬਈ ਵਿੱਚ ਇਸ ਸ਼ੋਅ ਦੇ ਸਾਰੇ ਕਲਾਕਾਰ ਇੱਕਠੇ ਨਜ਼ਰ ਆਏ, ਜਿਸ ਦੌਰਾਨ ਸੀਰੀਜ਼ ਦੇ 11 ਮਿੰਟ ਦੀ ਖ਼ਾਸ ਝਲਕ ਵੀ ਦਿਖਾਈ ਗਈ। ਪਿਛਲੇ ਸੀਜ਼ਨ ਦਾ ਅਹਿਮ ਅਤੇ ਰੋਚਕ ਕਿਰਦਾਰ ਭਾਈਸਾਹਿਬ ਇਸ ਵਾਰ ਸਾਰਿਆਂ ਦੇ ਸਾਹਮਣੇ ਆ ਰਿਹਾ ਹੈ। ਇਸ ਕਿਰਦਾਰ ਵਿੱਚ ਆਮਿਰ ਬਸ਼ੀਰ ਨਜ਼ਰ ਆ ਰਹੇ ਹਨ।

ਹੋਰ ਪੜ੍ਹੋ: Public Review: ਪਾਣੀਪਤ ਦਾ ਇਤਿਹਾਸ ਜਾਣ ਖ਼ੁਸ਼ ਹੋਏ ਦਰਸ਼ਕ

ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਪਿਛਲੇ ਸੀਜ਼ਨ ਵਿੱਚ ਭਾਈਸਾਹਿਬ ਦੇ ਚਹਿਰੇ ਤੋਂ ਜੋ ਉਮੀਦ ਕੀਤੀ ਸੀ, ਮੈਂ ਹੁਣ ਉਹ ਕਿਰਦਾਰ ਨਿਭਾ ਰਿਹਾ ਹਾਂ। ਇਹ ਕਾਫ਼ੀ ਦਿਲਚਸਪ ਹੋਵੇਗਾ। ਦੂਜੇ ਪਾਸੇ ਪਹਿਲੇ ਸੀਜ਼ਨ ਵਿੱਚ ਵਿਕਰਾਂਤ ਧਵਨ ਦੇ ਕਿਰਦਾਰ ਨੂੰ ਮਰਿਆ ਹੋਇਆ ਦੇਖਿਆ ਸੀ। ਇਸ ਬਾਰ ਵਿਕਰਾਂਤ ਦੀ ਵਾਪਸੀ ਪਹਿਲੇ ਤੋਂ ਜ਼ਿਆਦਾ ਖ਼ਤਰਨਾਕ ਤਰੀਕੇ ਨਾਲ ਹੋ ਰਹੀ ਹੈ। ਵਿਵੇਕ ਓਬਰਾਏ ਨੇ ਆਪਣੇ ਕਿਰਦਾਰ ਦੇ ਸਬੰਧ ਵਿੱਚ ਕਿਹਾ ਕਿ ਵਿਕਰਾਂਤ ਤੋਂ ਜੋ ਖੋਹ ਲਿਆ ਗਿਆ, ਉਹ ਸਭ ਵਾਪਸ ਚਾਹੀਦਾ ਹੈ। ਉਹ ਇੱਕ ਜ਼ਖਮੀ ਸ਼ੇਰ ਦੀ ਤਰ੍ਹਾਂ ਵਾਪਸੀ ਕਰ ਰਹੇ ਹਨ। ਇਸ ਸੀਰੀਜ਼ ਦੇ ਨਿਰਦੇਸ਼ਕ ਨੇ ਦੱਸਿਆ ਕਿ ਇਸ ਵਾਰ ਕ੍ਰਿਕਟ ਮੈਚ ਉੱਤੇ ਪਹਿਲਾ ਵਾਲੇ ਸੀਜ਼ਨ ਤੋਂ ਜ਼ਿਆਦਾ ਫੋਕਸ ਕੀਤਾ ਗਿਆ ਹੈ।

ਹੋਰ ਪੜ੍ਹੋ: ਰਾਣੀ ਮੁਖਰਜੀ ਨੇ ਨਾਈਟ ਪੁਲਿਸ ਟੀਮ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

ਦੱਸ ਦੇਈਏ ਕਿ ਇਸ ਵੈੱਬ ਸੀਰੀਜ਼ ਦੇ ਕਲਾਕਾਰਾ ਨੇ ਆਪਣੇ ਆਪਣੇ ਕਿਰਦਾਰ ਨੂੰ ਨਿਭਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਨੇ ਕ੍ਰਿਕਟ ਦੀ ਕਾਫ਼ੀ ਪ੍ਰੈਕਟਿਸ ਵੀ ਕੀਤੀ ਹੈ। ਅੰਨਦ ਬੇਦੀ ਨੇ ਆਪਣੇ ਕਿਰਦਾਰ ਨੂੰ ਨਿਭਾਉਣ ਲਈ ਕ੍ਰਿਕਟ ਦੀ ਖ਼ਾਸ ਟ੍ਰੇਨਿੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਬਾਰ ਤੁਸੀਂ ਸਾਰੇ ਇੱਕ ਨਵੇਂ ਅਵਰਿੰਦ ਨੂੰ ਮਿਲੋਗੇ। ਇਸ ਤੋਂ ਇਲਾਵਾ ਇਸ ਵਿੱਚ ਸਾਰੇ ਕਿਰਦਾਰਾ ਦਾ ਇੱਕ ਵੱਖਰਾ ਅੰਦਾਜ਼ ਦੇਖਣ ਨੂੰ ਮਿਲੇਗਾ। ਇਹ ਸੀਰੀਜ਼ 6 ਦਸੰਬਰ ਨੂੰ ਪ੍ਰਸਾਰਿਤ ਕੀਤੀ ਜਾ ਚੁੱਕੀ ਹੈ।

ABOUT THE AUTHOR

...view details