ਮੁੰਬਈ: ਦਿੱਗਜ ਅਦਾਕਾਰ ਸ੍ਰੀ ਰਾਮਲਾਗੂ ਦਾ 17 ਦਸੰਬਰ ਨੂੰ ਦੇਹਾਂਤ ਹੋ ਗਿਆ ਹੈ। ਉਹ 92 ਸਾਲ ਦੇ ਸਨ। ਉਨ੍ਹਾਂ ਦਾ ਦੇਹਾਂਤ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ਵਿੱਚ ਹੋਈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਪ੍ਰਗਟਾਇਆ ਹੈ।
ਹੋਰ ਪੜ੍ਹੋ: CAA 'ਤੇ ਟਵੀਟ ਤੋਂ ਬਾਅਦ ਸੁਸ਼ਾਂਤ ਸਿੰਘ ਨੇ ਛੱਡਿਆ ਸਾਵਧਾਨ ਇੰਡੀਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਲਿਖਿਆ ਕਿ ਡਾ. ਸ੍ਰੀਰਾਮ ਲਾਗੂ ਬਹੁਪੱਖਤਾ ਨਾਲ ਭਰੇ ਸਨ। ਉਨ੍ਹਾਂ ਨੇ ਆਪਣੀ ਸ਼ਾਨਦਾਰ ਪ੍ਰੋਫੋਰਮਸ ਨਾਲ ਲੋਕਾਂ ਦਾ ਕਾਫ਼ੀ ਮਨੋਰੰਜਨ ਕੀਤਾ। ਆਉਣ ਵਾਲੇ ਸਮੇਂ ਵਿੱਚ ਸ੍ਰੀਰਾਮ ਦੇ ਕੰਮ ਨੂੰ ਯਾਦ ਕੀਤਾ ਜਾਵੇਗਾ। ਮੈਂ ਉਨ੍ਹਾਂ ਦੇ ਮੌਤ ਦੀ ਖ਼ਬਰ ਤੋਂ ਬਹੁਤ ਦੁਖੀ ਹਾਂ।
ਹੋਰ ਪੜ੍ਹੋ: ਜੋ ਹਾਰ ਦਾ ਸਾਹਮਣਾ ਕਰਦੇ ਹਨ,ਉਨ੍ਹਾਂ ਦੀ ਵੀ ਇੱਕ ਕਹਾਣੀ ਹੈ:ਪੁਨੀਤ ਇਸਰ
ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ, ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਦਕਰ ਅਦਾਕਾਰ ਰਿਸ਼ੀ ਕਪੂਰ, ਸੁਨੀਲ ਸ਼ੈੱਟੀ, ਫ਼ਿਲਮ ਨਿਰਮਾਤਾ ਮਾਧੁਰ ਭੰਡਾਰਕਰ ਅਤੇ ਅਸ਼ੋਕ ਪੰਡਿਤ ਨੇ ਵੀ ਸੋਗ ਪ੍ਰਗਟਾਇਆ ਹੈ। ਦੱਸ ਦੇਈਏ ਕਿ ਲਾਗੂ ਨੇ ਨਾ ਸਿਰਫ਼ ਬਾਲੀਵੁੱਡ ਫ਼ਿਲਮਾਂ ਵਿੱਚ ਬਲਕਿ ਕਈ ਮਰਾਠੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਮਰਾਠੀ ਥੀਏਟਰ ਨਾਲ ਵੀ ਜੁੜੇ ਹੋਏ ਸਨ।