ਪੀਐਮ ਮੋਦੀ ਦੀ ਬਾਇਓਪਿਕ ਨੂੰ ਮਿਲਿਆ ਯੂ ਸਰਟੀਫ਼ੀਕੇਟ ,11 ਅਪ੍ਰੈਲ ਨੂੰ ਹੋਵੇਗੀ ਰਿਲੀਜ਼ - NARENDRA MODI
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਫ਼ਿਲਮ ਨੂੰ ਸੈਂਸਰ ਬੋਰਡ ਨੇ ਯੂ. ਸਰਟੀਫ਼ੀਕੇਟ ਦਿੱਤਾ ਹੈ। 2 ਘੰਟੇ 10 ਮਿਨਟ ਅਤੇ 53 ਸਕਿੰਟ ਦੀ ਇਹ ਫ਼ਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਮੁੰਬਈ:ਪੀਐਮ ਨਰਿੰਦਰ ਮੋਦੀ ਦੀ ਬਾਇਓਪਿਕ ਨੂੰ CBFC ਤੋਂ ਫ਼ਿਲਮ ਨੂੰ ਕਲੀਨ ਚਿੱਟ ਮਿਲ ਚੁੱਕੀ ਹੈ।
ਦੱਸਣਯੋਗ ਹੈ ਕਿ ਇਸ ਫ਼ਿਲਮ ਦਾ ਵਿਰੋਧ ਕਾਂਗਰਸ ਸਰਕਾਰ ਸ਼ੁਰੂ ਤੋਂ ਹੀ ਕਰ ਰਹੀ ਹੈ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਫ਼ਿਲਮ ਚੋਣ ਜ਼ਾਬਤੇ ਦਾ ਉਲੰਘਨ ਕਰ ਰਹੀ ਹੈ। ਇਸ ਫ਼ਿਲਮ ਦੇ ਰਿਲੀਜ਼ ਹੋਣ ਨਾਲ ਲੋਕ ਭਾਜਪਾ ਵੱਲ ਆਕਰਸ਼ਿਤ ਹੋਣਗੇ।
ਦੱਸ ਦਈਏ ਕਿ ਕੰਟੇਂਟ ਨੂੰ ਲੈ ਕੇ ਵਿਵਾਦ ਦੇ ਚੱਲਦੇ ਮੂਵੀ ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਪਟੀਸ਼ਨ ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਸੀ। ਮੰਗਲਵਾਰ ਨੂੰ ਕੋਰਟ ਨੇ ਇਸ ਪਟੀਸ਼ਨ ਨੂੰ ਖ਼ਾਰਿਜ ਕਰ ਦਿੱਤਾ ਅਤੇ ਕਿਹਾ ਕਿ ਜੇਕਰ ਪੀਐਮ ਮੋਦੀ ਫ਼ਿਲਮ 11 ਅਪ੍ਰੈਲ ਨੂੰ ਰਿਲੀਜ਼ ਹੁੰਦੀ ਹੈ ਤਾਂ ਇਸ ਬਾਰੇ 'ਚ ਕੀ ਕਰਨਾ ਹੈ ਇਸ ਦਾ ਫੈਸਲਾ ਚੋਣ ਕਮੀਸ਼ਨ ਕਰੇਗਾ।