ਮੁੰਬਈ: ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਟਵੀਟ ਕਰ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਪੀਐਮ ਮੋਦੀ ਬਾਇਓਪਿਕ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਫ਼ਿਲਮ ਦੇ ਨਵੇਂ ਪੋਸਟਰ ਨੂੰ ਟਵੀਟ ਕਰਦਿਆਂ ਵਿਵੇਕ ਨੇ ਲਿਖਿਆ, "ਭਾਰਤ 'ਚ ਹਰ ਵੱਡੇ ਕੰਮ ਦੀ ਸ਼ੁਰੂਆਤ ਸੰਖ ਵੱਜਾ ਕੇ ਕੀਤੀ ਜਾਂਦੀ ਹੈ।"
'ਮੁੜ ਆ ਰਹੇ ਹਨ PM Narendra Modi', ਸੰਖ ਵਜਾਉਂਦਿਆਂ ਤਸਵੀਰ ਹੋਈ ਵਾਇਰਲ - vivek oberoi
ਵਿਵੇਕ ਓਬਰਾਏ ਨੇ ਆਪਣੀ ਆਉਣ ਵਾਲੀ ਫ਼ਿਲਮ ਦੀ ਜਾਣਕਾਰੀ ਸਾਂਝੀ ਕੀਤੀ ਹੈ।
sdfsf
ਦੱਸਣਯੋਗ ਹੈ ਕਿ ਇਹ ਫ਼ਿਲਮ 23 ਮਈ ਨੂੰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ 24 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਇਹ ਫ਼ਿਲਮ ਅਪ੍ਰੈਲ 'ਚ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਰਿਲੀਜ਼ ਹੋਣੀ ਸੀ ਪਰ ਚੋਣ ਜਾਬਤੇ ਕਾਰਨ ਇਸ ਫ਼ਿਲਮ 'ਤੇ ਚੋਣ ਕਮੀਸ਼ਨ ਨੇ ਰੋਕ ਲੱਗਾ ਦਿੱਤੀ ਸੀ।