ਪੀ.ਐਮ.ਮੋਦੀ ਦੀ ਬਾਇਓਪਿਕ ਦਾ ਟ੍ਰੇਲਰ ਹੋਇਆ ਰਿਲੀਜ਼ - trending 1
ਯੂ਼ਟਿਊਬ 'ਤੇ 1 ਨਬੰਰ 'ਤੇ ਟ੍ਰੇਂਡ ਕਰ ਰਿਹਾ ਪੀ.ਐਮ.ਮੋਦੀ ਦੀ ਬਾਇਓਪਿਕ ਦਾ ਟ੍ਰੇਲਰ,ਇਸ ਟ੍ਰੇਲਰ 'ਚ ਮੋਦੀ ਦੇ ਰਾਜਨੀਤਿਕ ਸਫ਼ਰ ਤੋਂ ਇਲਾਵਾ ਜਿੰਦਗੀ ਦਾ ਸੰਘਰਸ਼ ਵੀ ਦਿਖਾਇਆ ਗਿਆ ਹੈ।
![ਪੀ.ਐਮ.ਮੋਦੀ ਦੀ ਬਾਇਓਪਿਕ ਦਾ ਟ੍ਰੇਲਰ ਹੋਇਆ ਰਿਲੀਜ਼](https://etvbharatimages.akamaized.net/etvbharat/images/768-512-2762441-thumbnail-3x2-modi.jpg)
ਸੋਸ਼ਲ ਮੀਡੀਆ
ਹੈਦਰਾਬਾਦ: 5 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਪੀ.ਐਮ.ਮੋਦੀ ਦੀ ਬਾਇਓਪਿਕ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਟ੍ਰੇਲਰ 'ਚ ਪੀ.ਐਮ.ਮੋਦੀ ਦੇ ਬਚਪਨ ਤੋਂ ਲੈਕੇ ਰਾਜਨੀਤੀ ਤੱਕ ਦੇ ਸਫ਼ਰ ਨੂੰ ਦਿਖਾਇਆ ਗਿਆ ਹੈ। ਇਸ ਵਿੱਚ ਪੀ.ਐਮ.ਮੋਦੀ ਚਾਹ ਵੇਚਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਵਿਰੋਧੀ ਪਾਰਟੀਆਂ ਨੇ ਇਸ ਫ਼ਿਲਮ ਨੂੰ ਬੈਨ ਕਰਨ ਦੀ ਡਿਮਾਂਡ ਕੀਤੀ ਸੀ।ਵਿਰੋਧੀ ਪਾਰਟੀਆਂ ਦੀ ਇਸ ਫ਼ਿਲਮ ਨੂੰ ਬੈਣ ਕਰਨ ਦੀ ਡਿਮਾਂਡ 'ਤੇ ਫ਼ਿਲਮੇਕਰਸ ਨੇ ਟਿੱਪਣੀ ਇਹ ਕੀਤੀ ਹੈ ਕਿ ਪਾਰਟੀਆਂ ਆਪਣਾ ਕੰਮ ਕਰ ਰਹੀਆਂ ਹਨ ਅਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ Prime Minister of India Narendra Modi 'ਤੇ ਬਣ ਰਹੀ ਬਾਇਓਪਿਕ ਦੀ ਖ਼ੂਬ ਚਰਚਾ ਹੈ। ਇਸ ਵਿਚ ਫਿਲਮ ਅਦਾਕਾਰ ਵਿਵੇਕ ਓਬਰਾਏ ਨਰਿੰਦਰ ਮੋਦੀ ਦੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਇਹ ਫਿਲਮ ਪਹਿਲਾਂ 12 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਸੀ ਪਰ ਹੁਣ ਪ੍ਰੋਡਿਊਸਰਜ਼ ਨੇ ਇਸ ਦੀ ਰਿਲੀਜ਼ ਦੀ ਤਰੀਕ ਨੂੰ ਪ੍ਰੀਪੋਨ ਕਰਦੇ ਹੋਏ ਹੁਣ ਇਸ ਨੂੰ 5 ਅਪ੍ਰੈਲ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਹੈ।ਇਸ ਤੋਂ ਇਲਾਵਾ ਇਹ ਫਿਲਮ 27 ਭਾਸ਼ਾਵਾਂ ਵਿਚ ਰਿਲੀਜ਼ ਕੀਤੀ ਜਾਣ ਵਾਲੀ ਹੈ। ਇਸ ਫਿਲਮ ਵਿਚ ਨਰਿੰਦਰ ਮੋਦੀ ਦੇ 1947 ਤੋਂ ਲੈ ਕੇ 2019 ਤਕ ਦੇ ਜੀਵਨ ਕਾਲ ਨੂੰ ਦਰਸਾਇਆ ਜਾਵੇਗਾ। ਇਸ ਫਿਲਮ ਦਾ ਨਿਰਦੇਸ਼ਣ ਓਮੰਗ ਕੁਮਾਰ ਕਰ ਰਹੇ ਹਨ।