ਪੰਜਾਬ

punjab

ETV Bharat / sitara

ਸਿਨੇਮਾ ਘਰਾਂ 'ਚ ਵੀ ਛਾਏ ਮੋਦੀ - rises

24 ਮਈ ਨੂੰ ਸਿਨੇਮਾ ਘਰਾਂ 'ਚ ਦੋ ਫ਼ਿਲਮਾਂ ਰਿਲੀਜ਼ ਹੋਈਆਂ ਸਨ ਪੀਐਮ ਮੋਦੀ ਬਾਇਓਪਿਕ ਅਤੇ ਦੂਜੀ ਸੀ ਇੰਡਿਅਜ਼ ਮੋਸਟ ਵਾਂਟੇਡ । ਦੋਹਾਂ ਫ਼ਿਲਮਾਂ ਦੇ ਬਾਕਸ ਆਫ਼ਿਸ ਕਲੈਕਸ਼ਨ ਪਹਿਲੇ ਦਿਨ ਦੇ ਆ ਚੁੱਕੇ ਹਨ। ਪੀਐਮ ਮੋਦੀ ਬਾਇਓਪਿਕ ਨੇ 5 ਕਰੋੜ ਪਹਿਲੇ ਦਿਨ ਬਿਜ਼ਨਸ ਕੀਤਾ ਹੈ।

ਫ਼ੋਟੋ

By

Published : May 25, 2019, 6:49 PM IST

ਮੁੰਬਈ : 23 ਮਈ ਨੂੰ ਜਦੋਂ ਲੋਕ ਸਭਾ ਚੋਣਾਂ 2019 ਦੇ ਨਤੀਜੇ ਆਏ ਤਾਂ ਸਭ ਪਾਸੇ ਨਰਿੰਦਰ ਮੋਦੀ ਦੀ ਜੈ-ਜੈਕਾਰ ਹੋਣੀ ਸ਼ੁਰੂ ਹੋ ਗਈ। ਇਸ ਦੇ ਚਲਦਿਆਂ 24 ਮਈ ਨੂੰ ਚੋਣ ਕਮੀਸ਼ਨ ਵੱਲੋਂ ਚੋਣ ਜਾਬਤੇ ਕਾਰਨ ਰੋਕੀ ਗਈ ਫ਼ਿਲਮ ਪੀਐਮ ਮੋਦੀ ਬਾਇਓਪਿਕ ਰਿਲੀਜ਼ ਹੋਈ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ 'ਚ ਵਿਵੇਕ ਓਬਰਾਏ ਦੀ ਅਦਾਕਾਰੀ ਕੁਝ ਖ਼ਾਸ ਨਹੀਂ ਸੀ। ਸਿਰਫ਼ ਪੀਐਮ ਮੋਦੀ ਦੇ ਤਰੀਫ਼ਾਂ ਦੇ ਪੁੱਲ ਹੀ ਬੰਨ੍ਹੇ ਗਏ ਹਨ।
ਦੱਸਣਯੋਗ ਹੈ ਕਿ 24 ਮਈ ਨੂੰ ਸਿਨੇਮਾ ਘਰਾਂ 'ਚ ਦੋ ਫ਼ਿਲਮਾਂ ਰਿਲੀਜ਼ ਹੋਈਆ ਸਨ ਇੱਕ ਸੀ ਪੀਐਮ ਮੋਦੀ ਬਾਇਓਪਿਕ ਤੇ ਦੂਜੀ ਸੀ ਇੰਡਿਅਜ਼ ਮੋਸਟ ਵਾਂਟੇਡ, ਫ਼ਿਲਮ ਮਾਹਿਰਾਂ ਦਾ ਕਹਿਣਾ ਇਹ ਸੀ ਕਿ ਪੀਐਮ ਮੋਦੀ ਬਾਇਓਪਿਕ ਖ਼ਾਸ ਪ੍ਰਦਰਸ਼ਨ ਨਹੀਂ ਕਰ ਪਾਏਗੀ ਅਤੇ ਦੂਜੇ ਪਾਸੇ ਇੰਡਿਆਜ਼ ਮੋਸਟ ਵਾਂਟੇਡ ਚੰਗਾ ਪ੍ਰਦਰਸ਼ਨ ਕਰੇਗੀ।
ਪਰ ਅਸਲੀਅਤ ਇਸ ਤੋਂ ਪੂਰੀ ਅੱਡ ਹੈ।
ਬੇਸ਼ਕ ਪੀਐਮ ਮੋਦੀ ਬਾਇਓਪਿਕ ਫ਼ਿਲਮ 'ਚ ਬਹੁਤ ਕਮੀਆਂ ਹਨ ਪਰ ਬਾਕਸ ਆਫ਼ਿਸ 'ਤੇ ਇਸ ਫ਼ਿਲਮ ਨੇ ਇਕ ਦਿਨ 'ਚ 5 ਕਰੋੜ ਦਾ ਬਿਜ਼ਨਸ ਕੀਤਾ ਹੈ। ਦੂਜੇ ਪਾਸੇ ਫ਼ਿਲਮ ਕ੍ਰਿਟੇਕ ਤਰਨ ਆਦਰਸ਼ ਮੁਤਾਬਿਕ ਇੰਡਿਅਜ਼ ਮੋਸਟ ਵਾਂਟੇਡ ਫ਼ਿਲਮ ਨੇ 2.10 ਕਰੋੜ ਦਾ ਬਿਜ਼ਨਸ ਕੀਤਾ ਹੈ।

For All Latest Updates

ABOUT THE AUTHOR

...view details