ਪੰਜਾਬ

punjab

ETV Bharat / sitara

ਸੁਪਰੀਮ ਕੋਰਟ ਪੁੱਜੇ ਪੀਐਮ ਮੋਦੀ ਬਾਇਓਪਿਕ ਦੇ ਨਿਰਮਾਤਾ - supreme Court

ਪੀਐਮ ਮੋਦੀ ਦੀ ਬਾਇਓਪਿਕ ਉਤੇ ਚੋਣ ਕਮੀਸ਼ਨ ਦੇ ਫੈਸਲੇ ਦਾ ਵਿਰੋਧ ਕਰਦੇ ਨਿਰਮਾਤਾ ਸੰਦੀਪ ਨੇ ਸੁਪਰੀਮ ਕੋਰਟ ਜਾ ਪੁੱਜੇ ਹਨ।

ਸੋਸ਼ਲ ਮੀਡੀਆ

By

Published : Apr 12, 2019, 2:01 PM IST

ਨਵੀਂ ਦਿੱਲੀ: ਕੁਝ ਦਿਨ ਪਹਿਲਾਂ ਚੋਣ ਕਮੀਸ਼ਨ ਨੇ 'ਪੀਐਮ ਮੋਦੀ' ਬਾਇਓਪਿਕ ਦੀ ਰਿਲੀਜ਼ਿੰਗ 'ਤੇ ਰੋਕ ਲੱਗਾ ਦਿੱਤੀ ਸੀ। ਇਹ ਕਹਿ ਕੇ ਕਿ ਇਸ ਫ਼ਿਲਮ ਦੇ ਰਿਲੀਜ਼ ਹੋਣ ਨਾਲ ਚੋਣ ਜਾਬਤੇ ਦਾ ਉਲੰਘਣ ਹੋਵੇਗਾ।
ਚੋਣ ਕਮੀਸ਼ਨ ਨੇ ਇਸ ਫੈਸਲੇ ਦਾ ਵਿਰੋਧ ਕਰਦੇ ਹੋਏ ਫ਼ਿਲਮ ਦੇ ਨਿਰਮਾਤਾ ਸੁਪਰੀਮ ਕੋਰਟ ਜਾ ਪੁੱਜੇ ਹਨ।

ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਨਿਰਮਾਤਾ ਸੰਦੀਪ ਸਿੰਘ ਨੇ ਕਿਹਾ ਹੈ ਕਿ ਇਹ ਫ਼ਿਲਮ 'ਬੀਜੇਪੀ' ਨੂੰ ਪ੍ਰਮੋਟ ਕਰਨ ਲਈ ਨਹੀਂ ਬਣੀ ਹੈ। ਜੇ ਫ਼ਿਲਮਾਂ ਪਾਰਟੀ ਨੂੰ ਪ੍ਰਮੋਟ ਕਰਦੀਆਂ ਤਾਂ ਬਾਕੀ ਪਾਰਟੀਆਂ ਚੋਣ ਪ੍ਰਚਾਰ ਕਰਨ ਦੀ ਥਾਂ 'ਤੇ ਫ਼ਿਲਮਾਂ ਨਾਂ ਬਣਾ ਲੈਂਦੀਆਂ।
ਇਸ ਤੋਂ ਇਲਾਵਾ ਸੰਦੀਪ ਨੇ ਕਿਹਾ,"ਮੈਂ ਇਕ ਨਿਰਮਾਤਾ ਹਾਂ, ਮੈਨੂੰ ਕਹਾਣੀ ਵਧੀਆ ਲੱਗੀ, ਮੈਂ ਹਾਂ ਕਰ ਦਿੱਤੀ। ਜਦੋਂ ਮੈਂ 'ਮੇਰੀ ਕਾਮ' ਦੀ ਫ਼ਿਲਮ ਬਣਾਈ ਉਸ ਵੇਲੇ ਕਿਸੇ ਨੇ ਸਵਾਲ ਨਹੀਂ ਕੀਤਾ। ਸਰਬਜੀਤ 'ਤੇ ਫ਼ਿਲਮ ਬਣਾਈ ਉਸ ਵੇਲੇ ਵੀ ਕਿਸੇ ਨੇ ਸਵਾਲ ਨਹੀਂ ਕੀਤਾ। ਫ਼ੇਰ ਹੁਣ ਕਿਉਂ ਸਵਾਲ ਕੀਤਾ ਜਾ ਰਿਹਾ ਹੈ ? "
ਜ਼ਿਕਰਯੋਗ ਹੈ ਕਿ ਇਹ ਫ਼ਿਲਮ 11 ਅਪ੍ਰੈਲ ਨੂੰ ਰਿਲੀਜ਼ ਹੋਣੀ ਸੀ ਪਰ ਚੋਣ ਕਮੀਸ਼ਨ ਨੇ ਇਸ 'ਤੇ ਰੋਕ ਲੱਗਾ ਦਿੱਤੀ।

For All Latest Updates

ABOUT THE AUTHOR

...view details