ਹੈਦਰਾਬਾਦ:ਪੀ.ਐਮ ਮੋਦੀ ਦੀ ਬਾਇਓਪਿਕ ਲੋਕਸਭਾ ਚੋਣਾਂ 2019 ਦੇ ਪਹਿਲੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਰਿਲੀਜ਼ ਹੋਵੇਗੀ । ਇਹ ਫ਼ਿਲਮ 5 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ।
ਪੀ.ਐਮ ਮੋਦੀ ਦੀ ਬਾਇਓਪਿਕ ਦੇ ਪੋਸਟਰ 'ਤੇ ਜਾਵੇਦ ਅਖ਼ਤਰ ਹੋਏ ਹੈਰਾਨ ,ਹੁਣ ਫ਼ਿਲਮ ਦੇ ਨਿਰਮਾਤਾ ਨੇ ਦਿੱਤਾ ਜਵਾਬ - tweet
ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੇ ਪੀ.ਐਮ ਮੋਦੀ ਦੀ ਬਾਇਓਪਿਕ ਦੇ ਪੋਸਟਰ 'ਤੇ ਇਤਰਾਜ਼ ਜਤਾਇਆ ਹੈ।ਉਨ੍ਹਾਂ ਦੇ ਟਵੀਟ ਦਾ ਜਵਾਬ ਫ਼ਿਲਮ ਦੇ ਨਿਰਮਾਤਾ ਨੇ ਦਿੱਤਾ ਹੈ।
javed akhtar
ਬੀਤੇ ਸ਼ੁੱਕਰਵਾਰ ਨੂੰ ਇਸ ਫ਼ਿਲਮ ਦੇ ਪੋਸਟਰ ਨੂੰ ਲੈਕੇ ਜਾਵੇਦ ਅਖ਼ਤਰ ਨੇ ਇਤਰਾਜ਼ ਜਤਾਇਆ ਸੀ।ਉਨ੍ਹਾਂ ਕਿਹਾ ਕਿ ਮੈਂ ਇਸ ਫ਼ਿਲਮ ਲਈ ਕੋਈ ਗੀਤ ਨਹੀਂ ਲਿਖਿਆ ,ਮੈਂ ਹੈਰਾਨ ਹਾਂ ਮੇਰਾ ਨਾਂਅ ਪੋਸਟਰ 'ਚ ਕਿਉਂ ਹੈ?
ਇਸ ਟਵੀਟ ਦਾ ਜਵਾਬ ਫ਼ਿਲਮ ਦੇ ਪ੍ਰੋਡੂਸਰ ਸੰਦੀਪ ਸਿੰਘ ਨੇ ਦਿੱਤਾ ਹੈ।ਉਨ੍ਹਾਂ ਕਿਹਾ ਹੈ ਕਿ ਇਸ ਫ਼ਿਲਮ 'ਚ 'ਈਸ਼ਵਰ ਅੱਲਾਹ' ਗੀਤ ਫ਼ਿਲਮ '1947:ਧਰਤੀ' ਅਤੇ 'ਸੁਨੋ ਗੋਰ ਸੇ ਦੁਨੀਆ ਵਾਲੋਂ' ਫ਼ਿਲਮ 'ਦੱਸ' ਤੋਂ ਲਿਆ ਹੈ।ਇਹ ਦੋਵੇਂ ਗੀਤ ਜਾਵੇਦ ਅਖ਼ਤਰ ਵੱਲੋਂ ਲਿਖੇ ਗਏ ਹਨ ਇਸ ਲਈ ਅਸੀਂ ਉਨ੍ਹਾਂ ਨੂੰ ਗੀਤਕਾਰਾਂ 'ਚ ਕਰੈਡਿਟ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਉਮੰਗ ਕੁਮਾਰ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ 'ਚ ਵਿਵੇਕ ਔਬਰਾਏ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ।ਉਨ੍ਹਾਂ ਤੋਂ ਇਲਾਵਾ ਬਮਨ ਇਰਾਣੀ, ਮਨੋਜ਼ ਜੋਸ਼ੀ ,ਜ਼ਰੀਨਾ ਵਹਾਬ ਅਤੇ ਪ੍ਰਸ਼ਾਂਤ ਨਾਰਾਯਨ ਸ਼ਾਮਿਲ ਹਨ।