ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਨਜਿੱਠਣ ਲਈ 'ਪੀਐਮ ਕੇਅਰਜ਼ ਫੰਡ' ਵਿੱਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣਾ ਯੋਗਦਾਨ ਪਾਇਆ ਹੈ। ਹੁਣ ਖਾਸ ਗ਼ੱਲ ਇਹ ਹੈ ਕਿ ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰ ਬਾਲੀਵੁੱਡ ਦੀਆਂ ਕਈ ਹਸਤੀਆਂ ਦਾ ਧੰਨਵਾਦ ਕੀਤਾ ਹੈ। ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਕੁਝ ਹੋਰ ਖ਼ਾਸ ਲੋਕਾਂ ਦੀ ਵੀ ਤਾਰੀਫ਼ ਕੀਤੀ ਹੈ।
ਪੀਐਮ ਨਰਿੰਦਰ ਮੋਦੀ ਨੇ ਅਜੇ ਦੇਵਗਨ, ਨਾਨਾ ਪਾਟੇਕਰ, ਸ਼ਿਲਪਾ ਸ਼ੈੱਟੀ, ਕਾਰਤਿਕ ਆਰਯਨ, ਰੈਪਰ ਬਾਦਸ਼ਾਹ, ਰਣਵੀਰ ਸ਼ੈਰੀ ਤੇ ਗੁਰੂ ਰੰਧਾਵਾ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਹੈ। ਮੋਦੀ ਦਾ ਇਹ ਟਵੀਟ ਕਾਫ਼ੀ ਵਾਇਰਸ ਹੋ ਰਿਹਾ ਹੈ।
ਮੋਦੀ ਨੇ ਟਵੀਟ ਵਿੱਚ ਲਿਖਿਆ, "ਦੇਸ਼ ਨੂੰ ਸਿਹਤਮੰਦ ਰੱਖਣ ਲਈ ਦੇਸ਼ ਦੇ ਸਿਤਾਰੇ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹ ਨਾ ਸਿਰਫ਼ ਜਾਗਰੁਕਤਾ ਫੈਲਾਉਣ ਵਿੱਚ ਅਹਿਮ ਕਿਰਦਾਰ ਅਦਾ ਕਰ ਰਹੇ ਹਨ, ਬਲਕਿ 'ਪੀਐਮ ਕੇਅਰਜ਼ ਫੰਡ' ਵਿੱਚ ਯੋਗਦਾਨ ਵੀ ਕਰ ਰਹੇ ਹਨ। ਅਜੇ ਦੇਵਗਨ, ਨਾਨਾ ਪਾਟੇਕਰ, ਸ਼ਿਲਪਾ ਸ਼ੈੱਟੀ, ਕਾਰਤਿਕ ਆਰਯਨ।"
ਇਸ ਤੋਂ ਇਲਾਵਾ ਪੀਐਮ ਮੋਦੀ ਨੇ ਇੱਕ ਹੋਰ ਟਵੀਟ ਕਰ ਕਿਹਾ, "ਸਾਰੇ ਖੇਤਰ ਵਿੱਚ ਲੋਕਾਂ ਨੇ 'ਪੀਐਮ ਕੇਅਰਜ਼ ਫੰਡ' ਵਿੱਚ ਆਪਣਾ ਯੋਗਦਾਨ ਪਾਇਆ ਹੈ। ਕੋਵਿਡ-19 ਦੇ ਖ਼ਿਲਾਫ਼ ਜੰਗ ਹੋਰ ਮਜਬੂਤ ਕਰਨ ਲਈ ਲੋਕ ਆਪਣੀ ਮਿਹਨਤ ਦੀ ਕਮਾਈ ਦੇ ਰਹੇ ਹਨ। ਮੈਂ ਬਾਦਸ਼ਾਹ, ਰਣਵੀਰ ਸ਼ੋਰੀ ਤੇ ਗੁਰੂ ਰੰਧਾਵਾ ਦਾ ਧੰਨਵਾਦ ਕਰਦਾ ਹਾਂ। ਇਹ ਕੋਰੋਨਾ ਵਾਇਰਸ ਦੇ ਖ਼ਿਲਾਫ਼ ਜੰਗ ਜਿੱਤਣ ਵਿੱਚ ਮਦਦ ਕਰੇਗਾ।"