ਪੰਜਾਬ

punjab

ETV Bharat / sitara

ਪੀਐਮ ਨਰਿੰਦਰ ਮੋਦੀ ਨੇ ਬਾਲੀਵੁੱਡ ਇੰਡਸਟਰੀ ਦੀ ਕੀਤੀ ਤਾਰੀਫ਼

ਅਕਸ਼ੇ ਕੁਮਾਰ ਨੇ ਦੂਜੇ ਕਲਾਕਾਰਾਂ ਨਾਲ ਮਿਲ ਕੇ ਇਕ ਗਾਣਾ ਰਿਲੀਜ਼ ਕੀਤਾ ਹੈ। ਇਸ ਗਾਣੇ ਨੂੰ ਰੀ-ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਿਲਮ ਇੰਡਸਟਰੀ ਦੇ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਹੈ।

pm modi appreciate bollywood industry
ਫ਼ੋਟੋ

By

Published : Apr 8, 2020, 12:03 AM IST

ਮੁੰਬਈ : ਕੋਰੋਨਾ ਵਾਇਰਸ ਦੀ ਲੜਾਈ 'ਚ ਬਾਲੀਵੁੱਡ ਨੇ ਵੀ ਸਰਕਾਰ ਤੇ ਸੰਸਥਾਵਾਂ ਦੀ ਕਾਫ਼ੀ ਮਦਦ ਕੀਤੀ ਹੈ। ਆਰਥਿਕ ਯੋਗਦਾਨ ਤੋਂ ਲੈ ਕੇ ਜਾਗਰੂਕਤਾ ਫੈਲਾਉਣ ਲਈ ਬਾਲੀਵੁੱਡ ਹਸਤੀਆਂ ਆਪਣੇ-ਆਪਣੇ ਪੱਧਰ ਤੋਂ ਕੋਸ਼ਿਸ਼ਾਂ ਕਰ ਰਹੇ ਹਨ। ਅਜਿਹੀ ਇਕ ਕੋਸ਼ਿਸ਼ ਤਹਿਤ ਅਕਸ਼ੇ ਕੁਮਾਰ ਨੇ ਦੂਜੇ ਕਲਾਕਾਰਾਂ ਨਾਲ ਮਿਲ ਕੇ ਇਕ ਗਾਣਾ ਰਿਲੀਜ਼ ਕੀਤਾ ਹੈ। ਇਸ ਗਾਣੇ ਨੂੰ ਰੀ-ਟਵੀਟ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫ਼ਿਲਮ ਇੰਡਸਟਰੀ ਦੇ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ ਹੈ।

ਪੀਐੱਮ ਨੇ ਲਿਖਿਆ, 'ਫਿਰ ਮੁਸਕੁਰਾਏਗਾ ਇੰਡੀਆ। ਫਿਰ ਜਿੱਤ ਜਾਵੇਗਾ ਇੰਡੀਆ। ਭਾਰਤ ਲੜੇਗਾ। ਭਾਰਤ ਜਿੱਤੇਗਾ।" ਇਸ ਗਾਣੇ ਦੇ ਵੀਡੀਓ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਹੁੰਦੀ ਹੈ। ਫਿਰ ਕੋਰੋਨਾ ਵਾਇਰਸ ਤੇ ਲੌਕਡਾਊਨ ਨਾਲ ਸੰਬਧਿਤ ਵਿਜ਼ੁਅਲ ਦਿਖਾਏ ਜਾਂਦੇ ਹਨ ਤੇ ਫਿਰ ਇਕ-ਇਕ ਕਰ ਕੇ ਕਲਾਕਾਰ ਆਉਂਦੇ ਹਨ।

ਅਕਸ਼ੇ ਕੁਮਾਰ, ਕਾਰਤਿਕ ਆਰਯਨ, ਟਾਈਗਰ ਸ਼ਰਾਫ, ਵਿੱਕੀ ਕੌਸ਼ਲ, ਰਾਜਕੁਮਾਰ ਰਾਵ, ਸਿਧਾਰਥ ਮਲਹੋਤਰਾ, ਆਯੁਸ਼ਮਾਨ ਖੁਰਾਨਾ, ਜੈਕੀ ਭਗਨਾਨੀ, ਕ੍ਰਿਤੀ ਸੈਨਨ, ਕਿਆਰਾ ਅਡਵਾਨੀ, ਅੰਨਿਨਾ ਪਾਂਡੇਆ, ਰਕੁਲ ਪ੍ਰੀਤ ਤੇ ਸ਼ਿਖਰ ਧਵਨ ਇਸ ਗਾਣੇ 'ਚ ਫੀਚਰ ਹੋਏ ਹਨ।

ਮੁਸਕਾਰਏਗਾ ਇੰਡੀਆ ਨੂੰ ਜਸਟ ਮਿਊਜ਼ਿਕ ਤੇ ਕੇਪ ਆਫ ਗੁੱਡ ਫਿਲਮਜ਼ ਨੇ ਪ੍ਰੋਡਿਊਸ ਕੀਤਾ ਹੈ। ਵਿਸ਼ਾਲ ਮਿਸ਼ਰਾ ਨੇ ਇਸ ਗਾਣੇ ਨੂੰ ਗਾਇਆ ਹੈ।

ABOUT THE AUTHOR

...view details