ਪੰਜਾਬ

punjab

ਫ਼ਿਲਮ ਬਾਟਲਾ ਹਾਊਸ 'ਤੇ ਲੱਗ ਸਕਦਾ ਹੈ ਬੇਨ! ਹਾਈਕੋਰਟ 'ਚ ਪਟੀਸ਼ਨ ਦਾਇਰ

ਨਿਖਿਲ ਅਡਵਾਨੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ ਬਾਟਲਾ ਹਾਊਸ ਨੂੰ ਲੈ ਕੇ ਦਿੱਲੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਫ਼ਿਲਮ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬਾਟਲਾ ਹਾਊਸ ਐਨਕਾਊਂਟਰ 'ਚ ਜੋ ਹੋਇਆ ਉਹ ਲਟਕੇ ਹੋਏ ਕੇਸ 'ਚ ਪ੍ਰਭਾਵ ਪਾ ਸਕਦਾ ਹੈ।

By

Published : Aug 3, 2019, 2:37 PM IST

Published : Aug 3, 2019, 2:37 PM IST

ਫ਼ੋਟੋ

ਮੁੰਬਈ :ਬਾਲੀਵੁੱਡ ਅਦਾਕਾਰ ਜਾਨ ਇਬਰਾਹਿਮ ਆਪਣੀ ਅਗਾਮੀ ਫ਼ਿਲਮ ਬਾਟਲਾ ਹਾਊਸ ਨੂੰ ਲੈ ਕੇ ਚਰਚਾ ਦੇ ਵਿੱਚ ਬਣੇ ਹੋਏ ਹਨ। ਹਾਲ ਹੀ ਦੇ ਵਿੱਚ ਫ਼ਿਲਮ ਨੂੰ ਲੈ ਕੇ ਇੱਕ ਖ਼ਬਰ ਸਾਹਮਣੇ ਆਈ ਹੈ। ਹਾਈਕੋਰਟ ਦੇ ਵਿੱਚ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਹੈ। ਵਿਭੂ ਬਾਖਰੂ ਨੇ ਸੁਣਵਾਈ 'ਚ ਫ਼ਿਲਮ ਦੇ ਨਿਰਮਾਤਾ ਨੂੰ ਇਹ ਆਦੇਸ਼ ਦਿੱਤਾ ਹੈ ਕਿ ਉਹ 5 ਅਗਸਤ ਨੂੰ ਹਾਈਕੋਰਟ ਦੇ ਸੂਚਨਾ ਤਕਨੀਕੀ ਵਿਭਾਗ ਦੇ ਰਜਿਸਟਰਾਰ ਸੁਨੀਲ ਕੁਕਰੇਜਾ ਅਤੇ ਪਟੀਸ਼ਨਰ ਨੂੰ ਇਹ ਫ਼ਿਲਮ ਵਿਖਾਉਣ। ਮਾਮਲੇ ਦੀ ਅਗਲੀ ਸੁਣਵਾਈ 8 ਅਗਸਤ ਨੂੰ ਹੋਵੇਗੀ।

ਕਾਬਿਲ -ਏ-ਗੌਰ ਹੈ ਕਿ 'ਬਾਟਲਾ ਹਾਊਸ' ਮਾਮਲੇ ਦੇ ਦੋਸ਼ੀ ਆਰਿਜ਼ ਖ਼ਾਨ ਅਤੇ ਸ਼ਹਜਾਦ ਆਲਮ ਨੇ ਇਹ ਪਟੀਸ਼ਨ ਦਾਇਰ ਕਰਵਾਈ ਹੈ। ਸ਼ਹਜਾਦ ਨੂੰ ਉਮਰਕੈਦ ਦੀ ਸਜ਼ਾ ਮਿਲ ਚੁੱਕੀ ਹੈ। 3 ਸਤੰਬਰ 2008 ਨੰ ਰਾਜਧਾਨੀ 'ਚ ਸੀਰੀਅਲ ਧਮਾਕੇ ਹੋਏ ਸੀ ਅਤੇ ਉਸ ਵਿੱਚ ਬਾਟਲਾ ਹਾਊਸ ਦੇ ਇੱਖ ਫ਼ਲੈਟ 'ਚ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਅੱਤਵਾਦੀਆਂ ਨੇ ਉਸ 'ਤੇ ਗੋਲੀ ਚਲਾ ਦਿੱਤੀ ਸੀ।

ਜ਼ਿਕਰ-ਏ-ਖ਼ਾਸ ਹੈ ਕਿ ਜਾਨ ਏਬਰਾਹਿਮ ਦੀ ਫ਼ਿਲਮ 'ਬਾਟਲਾ ਹਾਊਸ' 2008 'ਚ ਦਿੱਲੀ ਦੇ ਏਐਲ-18 ਬਾਟਲਾ ਹਾਊਸ 'ਚ ਹੋਏ ਐਨਕਾਊਂਟਰ 'ਤੇ ਆਧਾਰਿਤ ਹੈ। ਬਾਟਲਾ ਹਾਊਸ 'ਚ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀਆਂ ਖ਼ਿਲਾਫ਼ ਮੁਹਿੰਮ ਚਲਾਈ ਸੀ ਜਿਸ 'ਚ ਦੋ ਅੱਤਵਾਦੀ ਮਾਰੇ ਗਏ ਸੀ ਅਤੇ ਦੋ ਭੱਜ ਗਏ ਸੀ। ਇਸ ਫ਼ਿਲਮ 'ਚ ਜਾਨ ਏਬਰਾਹਿਮ ਪੁਲਿਸ ਦੇ ਕਿਰਦਾਰ 'ਚ ਨਜ਼ਰ ਆਉਣਗੇ।

ABOUT THE AUTHOR

...view details