ਪੰਜਾਬ

punjab

ਗ਼ਲਤ ਤਰੀਕੇ ਨਾਲ ਜੇ ਬਣਾਇਆ ਹੈ ਸਰੀਰ, ਤਾਂ ਸਲਮਾਨ ਖ਼ਾਨ ਦਾ ਹੈ ਤੁਹਾਡੇ ਲਈ ਸੁਨੇਹਾ

By

Published : Nov 17, 2019, 11:43 PM IST

ਐਤਵਾਰ ਨੂੰ ਸਲਮਾਨ ਖ਼ਾਨ ਨੇ ਇੱਕ ਨਿੱਜੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨੇ ਵਧੀਆ ਬਾਡੀ ਪ੍ਰਾਪਤ ਕਰਨ ਲਈ ਮਿਹਨਤ ਦਾ ਰਸਤਾ ਨਾ ਚੁਣਨ ਵਾਲੇ ਲੋਕਾਂ 'ਤੇ ਆਪਣੀ ਨਰਾਜ਼ਗੀ ਜ਼ਾਹਿਰ ਕੀਤੀ ਹੈ।

ਫ਼ੋਟੋ

ਮੁੰਬਈ : ਅਦਾਕਾਰ ਸਲਮਾਨ ਖ਼ਾਨ, ਜੋ ਆਪਣੀ ਤੰਦਰੁਸਤੀ ਦੇ ਜਨੂੰਨ ਲਈ ਜਾਣੇ ਜਾਂਦੇ ਹਨ। ਉਹ ਮਹਿਸੂਸ ਕਰਦੇ ਹਨ ਕਿ ਅੱਜ ਵੀ ਵਧੀਆ ਸਰੀਰ ਪ੍ਰਾਪਤ ਕਰਨ ਲਈ, 'ਪ੍ਰੋਟੀਨ ਸ਼ੇਕ ਅਤੇ ਕੁੱਝ ਪੂਰਕਾਂ' 'ਤੇ ਭਰੋਸਾ ਕੀਤਾ ਜਾ ਸਕਦਾ ਹੈ।

ਐਬਸ ਪਾਉਣ ਲਈ ਸਟੀਰੌਇਡ ਦੀ ਵਰਤੋਂ ਦੀ ਸਲਮਾਨ ਖ਼ਾਨ ਨੇ ਸਖ਼ਤ ਨਿਖੇਧੀ ਕੀਤੀ ਹੈ।

ਅਦਾਕਾਰ ਨੇ ਕਿਹਾ ਕਿ ਜੋ ਲੋਕ ਸਟੀਰੌਇਡ ਦੀ ਵਰਤੋਂ ਕਰਦੇ ਹਨ ਉਹ ਆਪਣੇ ਸਰੀਰ ਅਤੇ ਸਿਹਤ ਨਾਲ ਆਪ ਖ਼ਿਲਵਾੜ ਕਰਦੇ ਹਨ।

ਐਤਵਾਰ ਨੂੰ ਇੱਕ ਨਿੱਜੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ, ਮੀਡੀਆ ਦੇ ਮੁਖ਼ਾਤਿਬ ਹੁੰਦਿਆਂ ਅਦਾਕਾਰ ਨੇ ਉਨ੍ਹਾਂ ਲੋਕਾਂ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਜਿਨ੍ਹਾਂ ਨੇ ਟੌਨਡ ਬਾਡੀ ਪ੍ਰਾਪਤ ਕਰਨ ਲਈ ਮਿਹਨਤ ਦਾ ਰਸਤਾ ਨਹੀਂ ਚੁਣਿਆ।

ਸਲਮਾਨ ਨੇ ਕਿਹਾ, "ਕਿਸੇ ਨੂੰ ਵੀ ਕਾਹਲੀ ਨਹੀਂ ਕਰਨੀ ਚਾਹੀਦੀ। ਕਾਹਲੀ ਦਾ ਰਸਤਾ ਸਹੀ ਨਹੀਂ ਹੈ।"

ਅਦਾਕਾਰ ਨੇ ਇਹ ਵੀ ਕਿਹਾ,"ਪ੍ਰੋਟੀਨ ਸ਼ੇਕ ਅਤੇ ਕੁਝ ਪੂਰਕਾਂ' 'ਤੇ ਭਰੋਸਾ ਕਰ ਸਕਦੇ ਹਾਂ।" ਫ਼ਿਲਮ ਸੁਲਤਾਨ ਦੇ ਅਦਾਕਾਰ ਨੇ ਇਹ ਵੀ ਕਿਹਾ, "ਕਾਹਲੀ ਦੇ ਰਸਤੇ ਦੇ ਨਾਲ ਬਣੇ ਪੈਕ ਜਾਂ ਬਾਈਸੈਪ ਜ਼ਿਆਦਾ ਸਮੇਂ ਤੱਕ ਨਹੀਂ ਚੱਲਦੇ।"

ABOUT THE AUTHOR

...view details