ਪੰਜਾਬ

punjab

ETV Bharat / sitara

ਪੀਸੀ ਦਾ ਇਹ ਖੁਲਾਸਾ ਸੰਕੇਤ ਦਿੰਦਾ ਹੈ ਕਿ ਜੋਨਸ ਦਿਲ ਤੋਂ ਬੇਹੱਦ ਰੁਮਾਂਟਿਕ ਨੇ - ਜੋਨਸ ਦਿਲ ਤੋਂ ਬੇਹੱਦ ਰੁਮਾਂਟਿਕ

ਪ੍ਰਿਯੰਕਾ ਚੋਪੜਾ ਜੋਨਸ ਨੇ ਇੱਕ "ਅਜੀਬ" ਪਰ ਸੁਪਰ ਮਿੱਠੀ ਸਵੇਰ ਦਾ ਖੁਲਾਸਾ ਕੀਤਾ ਹੈ ਜਿਸਦਾ ਪਾਲਣ ਉਸ ਦੇ ਪਤੀ ਨਿਕ ਜੋਨਸ ਰੋਜ਼ਾਨਾ ਕਰਦੇ ਹਨ।

ਪੀਸੀ ਦਾ ਇਹ ਖੁਲਾਸਾ ਸੰਕੇਤ ਦਿੰਦਾ ਹੈ ਕਿ ਜੋਨਸ ਦਿਲ ਤੋਂ ਬੇਹੱਦ ਰੁਮਾਂਟਿਕ ਨੇ
ਪੀਸੀ ਦਾ ਇਹ ਖੁਲਾਸਾ ਸੰਕੇਤ ਦਿੰਦਾ ਹੈ ਕਿ ਜੋਨਸ ਦਿਲ ਤੋਂ ਬੇਹੱਦ ਰੁਮਾਂਟਿਕ ਨੇ

By

Published : Jun 12, 2020, 2:07 PM IST

ਮੁਬੰਈ: ਮੁਬੰਈ: ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਤੇ ਗਾਇਕ ਨਿਕ ਜੋਨਸ ਦੁਨੀਆ ਲਈ ਇੱਕ ਵਧਿਆ ਜੋੜਾ ਹੈ। ਜੋ ਕਿ ਆਪਣੇ ਆਪ 'ਚ ਖੁਸ਼ਹਾਲੀ ਦਾ ਪ੍ਰਤੀਕ ਹੈ। ਪ੍ਰਿਯੰਕਾ ਨੇ ਹਾਲ ਹੀ ਇੱਕ ਇੰਟਰਵਿਉ 'ਚ ਨਿਕ ਤੇ ਆਪਣੇ ਪਿਆਰੇ ਬੈਡਰੂਮ ਦੇ ਰਾਜ਼ ਨੂੰ ਸ਼ਾਝਾ ਕੀਤਾ ਤੇ ਇਹ ਵੀ ਕਿਹਾ ਕਿ ਅਮਰੀਕੀ ਗਾਇਕ ਦਿਲ ਦੇ ਬੇਹੱਦ ਰੋਮਾਟਿਂਕ ਹੁੰਦੇ ਹਨ।

ਇੱਕ ਤਾਜ਼ਾ ਇੰਟਰਵਿਉ ਵਿੱਚ ਪੀਸੀ ਨੇ ਆਪਣੇ ਪਤੀ ਦੇ ਨਾਲ ਕਮਰੇ ਦਾ ਰਾਜ਼ ਸਾਂਝਾ ਕਰਦਿਆਂ ਕਿਹਾ, “ਇਹ ਆਦਤ ਮੈਨੂੰ ਬਹੁਤ ਤੰਗ ਕਰਦੀ ਹੈ, ਪਰ ਜਦ ਮੈਂ ਸਵੇਰੇ ਸੁੱਤੀ ਉੱਠਦੀ ਹਾਂ ਤਾਂ ਨਿੱਕ ਮੇਰੇ ਚਿਹਰੇ ਵੱਲ ਵੇਖਣ 'ਤੇ ਜ਼ੋਰ ਦਿੰਦਾ ਹੈ, ਤਾਂ ਮੈਂ ਕਹਿੰਦੀ ਹਾਂ ਕਿ ਇੱਕ ਮਿੰਟ ਇੰਤਜ਼ਾਰ ਕਰੋ। ਥੋੜਾ ਜਿਹਾ ਮਸਕਾਰਾ ਮੌਇਸਚਰਾਇਜ਼ਰ ਲਗਾ ਲੈਣ ਦਓ... ਪਰ ਉਹ ਫਿਰ ਵੀ ਦੇਖਦਾ ਰਹਿੰਦਾ ਹੈ ਜੋ ਕਿ ਮੈਨੂੰ ਵਧੀਆ ਲੱਗਦਾ ਹੈ।

ਆਪਣੀ ਸ਼ਾਦੀਸ਼ੁਦਾ ਜ਼ਿੰਦਗੀ ਬਾਰੇ ਗੱਲ ਕਰਦਿਆਂ, ਪੀਸੀ ਨੇ ਕਿਹਾ, "ਤੁਸੀਂ ਆਪਣੇ ਪਤੀ ਤੋਂ ਇਹੀ ਸੁਬਾਅ ਦੀ ਉਮੀਦ ਕਰਦੇ ਹੋ, ਪਰ ਥੋੜ੍ਹਾ ਅਜੀਬ ਵੀ ਲੱਗਦਾ ਹੈ। ਪਰ ਫਿਰ ਕਹਿੰਦਾ ਹੈ, 'ਮੈਨੂੰ ਤੁਹਾਡੇ ਵੱਲ ਵੇਖਣ ਦਿਓ, ਤੁਸੀਂ ਅਜੇ ਵੀ ਹੋਸ਼ ਵਿੱਚ ਨਹੀਂ ਹੋ।'ਇਹ ਸੱਚਮੁੱਚ ਸ਼ਾਨਦਾਰ ਲੱਗਦਾ ਹੈ।"

ਇਹ ਵੀ ਪੜ੍ਹੋ:ਸਰਕਾਰ ਜਿੰਮ ਖੋਲ੍ਹਣ ਦੀ ਇਜਾਜ਼ਤ ਦੇਵੇ ਨਹੀਂ ਤਾਂ ਰਾਹਤ ਪੈਕੇਜ ਦਵੇ- ਜਿੰਮ ਮਾਲਕ

ਨਿਕ ਅਤੇ ਪ੍ਰਿਯੰਕਾ ਨੇ ਸਾਲ 2018 ਦੇ ਦਸੰਬਰ ਵਿੱਚ ਭਾਰਤ ਵਿੱਚ ਤਿੰਨ ਦਿਨਾਂ ਦੌਰਾਨ ਕਈ ਸਮਾਰੋਹਾਂ ਵਿੱਚ ਵਿਆਹ ਕਰਵਾਇਆ ਸੀ। ਬਾਅਦ ਵਿੱਚ ਉਨ੍ਹਾਂ ਨੇ ਦੋਸਤਾਂ ਅਤੇ ਪਰਿਵਾਰ ਲਈ ਕਈ ਪਾਰਟੀਆਂ ਦੀ ਮੇਜ਼ਬਾਨੀ ਕੀਤੀ।

ਪ੍ਰਿਯੰਕਾ ਰਾਜਕੁਮਾਰ ਰਾਓ ਦੀ ਸਹਿ-ਭੂਮਿਕਾ ਵਾਲੀ ਵ੍ਹਾਈਟ ਟਾਈਗਰ ਨਾਮੀ ਫਿਲਮ 'ਚ ਦਿਖਾਈ ਦੇਵੇਗੀ ਅਤੇ ਇਹ ਫਿਲਮ ਅਰਵਿੰਦ ਅਡੀਗਾ ਦੇ ਮੈਨ ਬੁੱਕਰ ਪੁਰਸਕਾਰ ਜੇਤੂ ਨਾਵਲ 'ਤੇ ਅਧਾਰਤ ਹੋਵੇਗੀ। ਇਸ ਨਾਵਲ ਨੇ ਅਡੀਗਾ ਨੂੰ ਮੈਨ ਬੁਕਰ ਪੁਰਸਕਾਰ 2008 ਵਿੱਚ ਜਿਤਾਇਆ ਸੀ। ਫਿਲਮ ਦਾ ਨਿਰਮਾਣ ਨੇਕਫਲਿਕਸ ਨੇ ਮੁਕੁਲ ਦਿਓੜਾ ਦੇ ਸਹਿਯੋਗ ਨਾਲ ਕੀਤਾ ਹੈ।

ABOUT THE AUTHOR

...view details