ਮੁੰਬਈ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਆਪਣੇ ਪਤੀ ਨਿਕ ਨਾਲ ਮੁੰਬਈ ਵਿੱਚ ਹੋਲੀ ਮਨਾਉਣ ਤੋਂ ਬਾਅਦ ਅਮਰੀਕਾ ਲਈ ਰਵਾਨਾ ਹੋ ਗਈ। ਇਸ ਦੌਰਾਨ ਉਨ੍ਹਾਂ ਨੇ ਆਪਣੇ ਭਾਰਤੀ ਦੋਸਤਾਂ ਨਾਲ ਕਾਫ਼ੀ ਮਸਤੀ ਕੀਤੀ। ਅਮਰੀਕਾ ਰਵਾਨਗੀ ਵੇਲੇ ਪ੍ਰਿਯੰਕਾ ਤੇ ਨਿਕ ਨੂੰ ਏਅਰਪੋਰਟ ਉੱਤੇ ਸਪਾਰਟ ਵੀ ਕੀਤਾ ਗਿਆ।
ਦੋਵੇਂ ਹੱਥਾ ਵਿੱਚ ਹੱਥ ਪਾਈ ਨਜ਼ਰ ਆ ਰਹੇ ਸਨ। ਪ੍ਰਿਯੰਕਾ ਨੇ ਨੀਲੇ ਰੰਗ ਦੇ ਟੋਪ 'ਤੇ ਕਾਲੇ ਰੰਗ ਦੀ ਜੈਕਟ ਪਾਈ ਹੋਈ ਸੀ।
ਜ਼ਿਕਰਯੋਗ ਹੈ ਕਿ ਨਿਕ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਹੋਲੀ ਮਨਾਉਂਦੇ ਹੋਏ ਕਈ ਤਸਵੀਰਾਂ ਤੇ ਵੀਡੀਓ ਨੂੰ ਵੀ ਸਾਂਝਾ ਕੀਤਾ ਜਿਸ ਵਿੱਚ ਉਹ ਆਪਣੇ ਦੋਸਤਾ ਨਾਲ ਕਾਫ਼ੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ: 'ਬਿੱਗ ਬੌਸ 13' ਦੀ ਰੀਯੂਨੀਅਨ ਪਾਰਟੀ 'ਚ ਸ਼ਾਮਲ ਨਹੀਂ ਹੋਏ ਸਿਧਾਰਥ ਤੇ ਸ਼ਹਿਨਾਜ਼
ਜੇ ਗੱਲ ਕਰੀਏ ਪ੍ਰਿਯੰਕਾ ਦੇ ਵਰਕ ਫ੍ਰੰਟ ਦੀ ਤਾਂ ਉਹ ਜਲਦ ਹੀ ਨੈੱਟਫਲਿਕਸ ਉੱਤੇ ਨਵੀਂ ਵੈੱਬ ਸੀਰੀਜ਼ ਵਾਈਟ ਟਾਈਗਰ ਤੇ ਵੂਈ ਕੇਨ ਹੀਰੋਸ ਵਿੱਚ ਨਜ਼ਰ ਆਵੇਗੀ।