ਮੁੰਬਈ: ਬਾਲੀਵੁੱਡ ਅਦਾਕਾਰਾ ਪਾਇਲ ਘੋਸ਼ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੀ ਪਾਰਟੀ ਰਿਪਬਲਿਕਨ ਪਾਰਟੀ ਆਫ ਇੰਡੀਆ-ਏ (ਆਰਪੀਆਈ) 'ਚ ਸ਼ਾਮਲ ਹੋ ਗਈ ਹੈ। ਪਾਇਲ ਨੇ ਪਾਰਟੀ ਮੁਖੀ ਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਦੀ ਮੌਜੂਦਗੀ ਵਿੱਚ ਪਾਰਟੀ 'ਚ ਸ਼ਮੂਲੀਅਤ ਕੀਤੀ।
ਰਾਮਦਾਸ ਅਠਾਵਲੇ ਨੇ ਇਸ ਮੌਕੇ ਕਿਹਾ, “ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ ਤੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਉਨ੍ਹਾਂ ਦਾ ਸਵਾਗਤ ਕਰਦਾ ਹਾਂ।” ਉਨ੍ਹਾਂ ਨੂੰ ਪਾਰਟੀ ਦੀ ਮਹਿਲਾ ਵਿੰਗ ਦਾ ਉਪ-ਪ੍ਰਧਾਨ ਬਣਾਇਆ ਗਿਆ ਹੈ।
ਅਠਾਵਲੇ ਦੀ ਪਾਰਟੀ 'ਚ ਸ਼ਾਮਲ ਹੋਈ ਪਾਇਲ ਘੋਸ਼ ਬੀਤੇ ਕਈ ਦਿਨਾਂ ਤੋਂ ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਪਾਇਲ ਜਲਦ ਹੀ ਅਠਾਵਲੇ ਦੀ ਪਾਰਟੀ ਵਿੱਚ ਸ਼ਾਮਲ ਹੋ ਸਕਦੀ ਹੈ। ਇਹ ਅਟਕਲਾਂ ਉਦੋਂ ਰੁੱਕ ਗਈਆਂ ਜਦੋਂ ਪਾਇਲ ਨੇ ਇੱਕ ਵਿਸ਼ੇਸ਼ ਸਮਾਗਮ ਦੌਰਾਨ ਆਰਪੀਆਈ ਝੰਡਾ ਲਿਆ ਸੀ।
ਦੱਸਣਯੋਗ ਹੈ ਕਿ ਪਾਇਲ ਮੀ ਟੂ ਕੈਂਪੇਨ ਦੌਰਾਨ ਚਰਚਾ 'ਚ ਆਈ ਸੀ। ਉਸ ਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਉੱਤੇ ‘ਮੀ ਟੂ’ ਦਾ ਦੋਸ਼ ਲਾਇਆ। ਇਸ ਦੇ ਨਾਲ ਹੀ ਅਦਾਕਾਰਾ ਨੇ ਅਨੁਰਾਗ ਖਿਲਾਫ਼ ਮੁੰਬਈ ਦੇ ਓਸ਼ੀਵਾੜਾ ਥਾਣੇ ਵਿੱਚ ਕੇਸ ਵੀ ਦਰਜ ਕਰਵਾਇਆ ਸੀ। ਹਲਾਂਕਿ ਅਨੁਰਾਗ ਕਸ਼ਯਪ ਨੇ ਖ਼ੁਦ ਦੇ ਲੱਗੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ।
ਇਸ ਸਭ ਦੇ ਵਿਚਾਲੇ, ਕੇਂਦਰੀ ਸਮਾਜਿਕ ਨਿਆਂ ਮੰਤਰੀ ਤੇ ਆਰਪੀਆਈ ਦੇ ਮੁਖੀ ਰਾਮਦਾਸ ਅਠਾਵਲੇ ਨੇ ਇਸ ਮਾਮਲੇ ਵਿੱਚ ਪਾਇਲ ਘੋਸ਼ ਦਾ ਸਮਰਥਨ ਕੀਤਾ ਸੀ। ਉਨ੍ਹਾਂ ਨੇ ਪਾਇਲ ਘੋਸ਼ ਨਾਲ ਮੁਲਾਕਾਤ ਵੀ ਕੀਤੀ ਸੀ। ਇਨ੍ਹਾਂ ਹੀ ਨਹੀਂ ਪਾਇਲ ਘੋਸ਼ ਨੂੰ ਲੈ ਕੇ ਰਾਮਦਾਸ ਅਠਾਵਲੇ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਪਾਇਲ ਨੇ ਆਪਣੀ ਸੁਰੱਖਿਆ ਤੇ ਨਿਆਂ ਦੀ ਮੰਗ ਕੀਤੀ ਸੀ।
ਦੱਸਣਯੋਗ ਹੈ ਕਿ ਅਨੁਰਾਗ ਕਸ਼ਯਪ ਉੱਤੇ ਜਿਨਸੀ ਸੋਸ਼ਲ ਦਾ ਦੋਸ਼ ਲਾਉਣ ਮਗਰੋਂ ਪਾਇਲ ਨੇ ਕੁੱਝ ਦਿਨ ਪਹਿਲਾਂ ਟਵੀਟ ਕਰ ਪ੍ਰਧਾਨ ਮੰਤਰੀ ਮੋਦੀ ਤੋਂ ਮਦਦ ਦੀ ਅਪੀਲ ਕੀਤੀ ਸੀ। ਪਾਇਲ ਨੇ ਪੀਐਮਓ, ਪੀਐਮ ਮੋਦੀ ਤੇ ਰਾਸ਼ਟਰੀ ਮਹਿਲਾ ਆਯੋਗ ਦੀ ਪ੍ਰਧਾਨ ਰੇਖਾ ਸ਼ਰਮਾ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਸੀ। ਪਾਇਲ ਨੇ ਲਿੱਖਿਆ ਸੀ, "ਇਹ ਮਾਫੀਆ ਗੈਂਗ ਮੈਨੂੰ ਮਾਰ ਦੇਵੇਗਾ ਅਤੇ ਮੇਰੀ ਮੌਤ ਨੂੰ ਖ਼ੁਦਕੁਸ਼ੀ ਜਾਂ ਕੁੱਝ ਹੋਰ ਦੱਸ ਦਵੇਗਾ। "