ਮੁੰਬਈ: ਅਦਾਕਾਰਾ ਪਾਇਲ ਘੋਸ਼ ਮਲੇਰੀਏ ਤੋਂ ਪੀੜਤ ਹੈ। ਉਹ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਉਹ ਜਲਦ ਹੀ ਠੀਕ ਹੋ ਜਾਵੇਗੀ। ਪਾਇਲ ਨੇ ਕਿਹਾ, "ਮੈਨੂੰ ਕੁਝ ਦਿਨ ਪਹਿਲਾ ਬੈਚੇਨੀ ਮਹਿਸੂਸ ਹੋਈ। ਮੇਰੇ ਸਿਰ ਵਿੱਚ ਦਰਦ ਹੋਣ ਲਗਾ ਤੇ ਮੈਨੂੰ ਬਾਅਦ ਵਿੱਚ ਰਾਤ 'ਚ ਹਲਕਾ ਬੁਖਾਰ ਹੋਇਆ। ਮੈਨੂੰ ਯਕੀਨ ਸੀ ਕਿ ਇਹ ਕੋਵਿਡ-19 ਨਹੀਂ ਹੈ, ਕਿਉਂਕਿ ਮੈਂ ਸਾਰੀਆਂ ਸਾਵਧਾਨੀਆਂ ਵਰਤਦੀ ਸੀ। ਪਰ ਮੇਰਾ ਪਰਿਵਾਰ ਚਿੰਤਤ ਸੀ। ਅਸੀਂ ਟੈਸਟ ਕਰਵਾਇਆ ਤੇ ਇਹ ਮਲੇਰੀਆ ਨਿਕਲਿਆ।।"
ਪਾਇਲ ਘੋਸ਼ ਹੋਈ ਮਲੇਰੀਆ ਦਾ ਸ਼ਿਕਾਰ
ਅਦਾਕਾਰਾ ਪਾਇਲ ਘੋਸ਼ ਜੋ ਪਿਛਲੇ ਕੁਝ ਦਿਨਾਂ ਤੋਂ ਸਿਰ ਦਰਦ ਮਹਿਸੂਸ ਕਰ ਰਹੀ ਸੀ, ਉਹ ਮਲੇਰੀਏ ਦਾ ਸ਼ਿਕਾਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਸ਼ਕਤੀ ਮਜ਼ਬੂਤ ਹੈ ਤੇ ਉਹ ਜ਼ਲਦੀ ਠੀਕ ਹੋ ਜਾਵੇਗੀ।
payal ghosh diagnosed with malaria
ਇਸ ਤੋਂ ਬਾਅਦ ਉਨ੍ਹਾਂ ਕਿਹਾ, "ਮੈਂ ਜਲਦ ਹੀ ਠੀਕ ਹੋ ਜਾਵਾਗੀ ਤੇ ਮੇਰੀ ਇੱਛਾ ਸ਼ਕਤੀ ਵੀ ਮਜ਼ਬੂਤ ਹੈ। ਫ਼ਿਲਹਾਲ ਪੂਰਾ ਦੇਸ਼ ਜਿਸ ਸਥਿਤੀ 'ਚੋਂ ਗੁਜ਼ਰ ਰਿਹਾ ਹੈ, ਉਸ ਤੋਂ ਤਾਂ ਇਹ ਘੱਟ ਹੀ ਹੈ। ਮੈਨੂੰ ਉਮੀਦ ਹੈ ਕਿ ਇਹ ਮਹਾਂਮਾਰੀ ਜ਼ਲਦ ਹੀ ਖ਼ਤਮ ਹੋ ਜਾਵੇਗੀ ਤੇ ਸਾਡੇ ਸਾਰਿਆਂ ਦੀ ਜ਼ਿੰਦਗੀ ਪਹਿਲਾ ਵਰਗੀ ਹੋ ਜਾਵੇਗੀ।"
ਇਸ ਤੋਂ ਪਹਿਲਾ ਲੌਕਡਾਊਨ ਵਿੱਚ ਉਹ ਬਾਗਬਾਨੀ ਕਰਕੇ ਆਪਣੇ ਸਮਾਂ ਗੁਜ਼ਾਰਦੀ ਹੋਈ ਨਜ਼ਰ ਆਈ। ਉਨ੍ਹਾਂ ਨੇ ਆਪਣੇ ਘਰ ਵਿੱਚ ਮੌਜ਼ੂਦ ਪੌਦਿਆਂ ਨੂੰ ਪਾਣੀ ਦਿੰਦੇ ਹੋਏ ਤਸਵੀਰ ਨੂੰ ਸਾਂਝਾ ਕੀਤਾ ਸੀ।