ਮੁੰਬਈ: ਕਾਰਤਿਕ ਆਰਿਅਨ ਸਟਾਰਰ ਫ਼ਿਲਮ 'ਪਤੀ, ਪਤਨੀ ਔਰ ਵੋਹ' ਆਪਣੇ ਪਹਿਲੇ ਦਿਨ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫ਼ਿਲਮ ਵਿੱਚ ਕਾਰਤਿਕ ਨਾਲ ਅਨੰਨਿਆਂ ਪਾਂਡੇ ਅਤੇ ਭੂਮੀ ਪਡੇਨੇਕਰ ਵੀ ਨਜ਼ਰ ਆਉਣਗੀਆ। ਹਾਲ ਹੀ ਵਿੱਚ ਇਸ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਵਿੱਚ ਕਾਰਤਿਕ ਇੱਕ ਘਰ ਵਾਲੀ ਤੇ ਦੂਜੀ ਬਾਹਰ ਵਾਲੀ ਔਰਤ ਵਿੱਚ ਉਲਝੇ ਹੋਏ ਦਿਖਾਈ ਦੇ ਰਹੇ ਹਨ।
'ਪਤੀ, ਪਤਨੀ ਔਰ ਵੋਹ' ਦਾ ਟ੍ਰੇਲਰ ਹੋਇਆ ਰਿਲੀਜ਼ - kartik aryaan upcoming film
ਕਾਰਤਿਕ ਆਰਿਅਨ ਸਟਾਰਰ ਫ਼ਿਲਮ 'ਪਤੀ, ਪਤਨੀ ਔਰ ਵੋਹ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਵਿੱਚ ਉਹ ਇੱਕ ਘਰ ਵਾਲੀ ਤੇ ਇੱਕ ਬਾਹਰ ਵਾਲੀ ਦੇ ਚੱਕਰ ਵਿੱਚ ਉਲਝੇ ਹੋਏ ਦਿਖਾਈ ਦੇ ਰਹੇ ਹਨ।
ਇਸ ਦੇ ਨਾਲ ਹੀ ਤਰਨ ਅਦਰਸ਼ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਸ ਫ਼ਿਲਮ ਦਾ ਇੱਕ ਨਵਾਂ ਪੋਸਟਰ ਜਾਰੀ ਕੀਤਾ ਹੈ, ਜਿਸ ਵਿੱਚ ਕਾਰਤਿਕ ਇੱਕ ਪਿੰਜਰੇ ਵਿੱਚ ਆਪਣੀ ਘਰ ਵਾਲੀ ਨਾਲ ਖੜੇ ਹੋਏ ਹਨ, ਤੇ ਕਾਰਤਿਕ ਦੀ ਸਹੇਲੀ ਖੜੀ ਹੈ ਜਿਸ ਨੂੰ ਕਾਰਤਿਕ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।
ਹੋਰ ਪੜ੍ਹੋ: 'ਪਤੀ, ਪਤਨੀ ਔਰ ਵੋ' ਦੇ ਸੈੱਟ 'ਤੇ ਮਨਾਇਆ ਅੰਨਨਿਆਂ ਦਾ ਜਨਮਦਿਨ
ਇਸ ਦੇ ਟ੍ਰੇਲਰ ਵਿੱਚ ਕਾਰਤਿਕ, ਅਨੰਨਿਆਂ ਪਾਂਡੇ ਅਤੇ ਭੂਮੀ ਪਡੇਨੇਕਰ ਦੀ ਜੋੜੀ ਕਾਫ਼ੀ ਦਿਲਚਸਪ ਹੈ। ਕਾਰਤਿਕ ਦਾ ਆਫਿਸ ਮੈਨ ਵਾਲਾ ਲੁੱਕ ਦਰਸ਼ਕਾਂ ਨੂੰ ਕਾਫ਼ੀ ਪਸੰਦ ਆ ਰਿਹਾ ਹੈ। ਜੇ ਫ਼ਿਲਮ ਦੀ ਰਿਲੀਜ਼ ਮਿਤੀ ਦੀ ਗੱਲ ਕਰੀਏ ਤਾਂ ਇਹ ਫ਼ਿਲਮ 6 ਦਸੰਬਰ ਨੂੰ ਰਿਲੀਜ਼ ਹੋਵੇਗੀ। ਦੇਖਣਯੋਗ ਹੋਵੇਗਾ ਟ੍ਰੇਲਰ ਦੇ ਧਮਾਲਾਂ ਪਾਉਂਣ ਤੋਂ ਹੁਣ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦਾ ਕਿਹੋਂ ਜਿਹਾ ਰਿਸਪੌਂਸ ਹੋਵੇਗਾ।