ਮੁੰਬਈ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਨੂੰ ਆਗਾਮੀ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 'ਚ ਭਾਗ ਲੈਣ ਦੇ ਲਈ ਆਸਟ੍ਰੇਲਿਆਈ ਬੋਰਡ ਤੋਂ ਸਦਾ ਪੱਤਰ ਮਿਲਿਆ ਹੈ। ਅਦਾਕਾਰਾ ਨੇ ਆਪਣੇ ਟਵੀਟਰ ਹੈਂਡਲ 'ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਇਹ ਖ਼ਬਰ ਸਾਂਝੀ ਕੀਤੀ। ਇਸ ਤਸਵੀਰ 'ਚ ਪਰਿਣੀਤੀ ਚੋਪੜਾ ਨੇ ਇੱਕ ਬੋਰਡ ਫ਼ੜਿਆ ਹੋਇਆ ਹੈ।
ਪਰਿਣੀਤੀ ਚੋਪੜਾ ਨੂੰ ਆਇਆ ਮਹਿਲਾ ਟੀ-20 ਵਿਸ਼ਵ ਕੱਪ ਲਈ ਸੱਦਾ - Parineeti Chopra Receives ICC World Cup Invitation
ਪਰਿਣੀਤੀ ਚੋਪੜਾ ਨੂੰ ਆਉਣ ਵਾਲੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦਾ ਹਿੱਸਾ ਬਣਨ ਦੇ ਲਈ ਆਸਟ੍ਰੇਲਿਆਈ ਕ੍ਰਿਕੇਟ ਬੋਰਡ ਤੋਂ ਸਦਾ ਪੱਤਰ ਮਿਲਿਆ ਹੈ। ਇਸ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਹੈ।
ਟੂਰਨਾਮੈਂਟ ਦਾ ਫ਼ਾਇਨਲ 8 ਮਾਰਚ ਨੂੰ ਮੇਲਬਰਨ ਕ੍ਰਿਕੇਟ ਗ੍ਰਾਊਂਡ 'ਚ ਖੇਡਿਆ ਜਾਵੇਗਾ ਜਿਸ ਨੂੰ ਅੰਤਰਰਾਸ਼ਟਰੀ ਔਰਤ ਦਿਵਸ ਦੇ ਰੂਪ 'ਚ ਅੰਕਿਤ ਕੀਤਾ ਗਿਆ ਹੈ। ਪਰਿਣੀਤੀ ਚੋਪੜਾ ਹਾਲ ਹੀ ਦੇ ਵਿੱਚ ਸਾਇਨਾ ਨੇਹਵਾਲ 'ਤੇ ਅਧਾਰਿਤ ਫ਼ਿਲਮ ਦੀ ਸ਼ੂਟਿੰਗ 'ਚ ਮਸ਼ਰੂਫ ਹੈ। ਅਦਾਕਾਰਾ ਨੂੰ ਫ਼ਿਲਮ ਦੀ ਸ਼ੂਟਿੰਗ ਵੇਲੇ ਸੱਟ ਵੀ ਲੱਗੀ ਸੀ। ਇਸ ਫ਼ਿਲਮ ਲਈ ਪਰਿਣੀਤੀ ਚੋਪੜਾ ਰਾਮੇਸ਼ ਠਾਕੁਰ ਇੰਟਰਨੈਸ਼ਨਲ ਸਪੋਰਟਸ ਕੰਮਪਲੈਕਸ 'ਚ ਸ਼ੂਟਿੰਗ ਦੇ ਨਾਲ-ਨਾਲ ਖੇਡ ਦਾ ਅਭਿਆਸ ਕਰਨ ਲਈ ਵੀ ਚਲੀ ਗਈ ਹੈ।
ਸਾਇਨਾ ਦੇ ਕਿਰਦਾਰ ਨੂੰ ਨਿਭਾਉਣ ਦੇ ਲਈ ਪਰਿਣੀਤੀ ਸਾਇਨਾ ਨੂੰ ਮਿਲਣ ਹੈਦਰਾਬਾਦ ਵੀ ਗਈ ਸੀ। ਇਸ ਤੋਂ ਇਲਾਵਾ ਉਸ ਨੇ ਡਿਜ਼ਨੀ ਐਨੀਮੇਟਿਡ ਐਡਵੇਂਚਰ ਫ਼ਿਲਮ 'ਫ਼੍ਰੋਜਨ 2' ਦੇ ਲਈ ਪ੍ਰਿਯੰਕਾ ਚੋਪੜਾ ਦੇ ਨਾਲ ਆਪਣੀ ਅਵਾਜ਼ ਵੀ ਦਿੱਤੀ ਹੈ।