ਮੁੰਬਈ: ਅਦਾਕਾਰ ਪਰੇਸ਼ ਰਾਵਲ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੀ ਬਾਇਓਪਿਕ 'ਚ ਨਜ਼ਰ ਆਉਣਗੇ। ਉਹ ਇਸ ਫਿਲਮ 'ਚ ਅਬਦੁਲ ਕਲਾਮ ਦਾ ਕਿਰਦਾਰ ਨਿਭਉਣਗੇ।
ਪਰੇਸ਼ ਰਾਵਲ ਨੇ ਟਵਿੱਟਰ ਹੈਂਡਲ 'ਤੇ ਜਾਣਕਾਰੀ ਨੂੰ ਸਾਂਝੀ ਕਰਦਿਆਂ ਦੱਸਿਆ ਕਿ ਉਹ ਇਸ ਬਾਇਓਪਿਕ ਵਿੱਚ ਮਹਾਨ ਵਿਗਿਆਨੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।
ਇਸ ਬਾਇਓਪਿਕ ਨੂੰ ਅਭਿਸ਼ੇਕ ਅਗਰਵਾਲ ਅਤੇ ਅਨਿਲ ਸਨਕਾਰਾ ਸਾਂਝੇ ਤੌਰ 'ਤੇ ਪ੍ਰੋਡਿਊਸ ਕਰਨਗੇ। ਇਸ ਦੇ ਨਾਲ ਹੀ ਇੱਕ ਸੰਖੇਪ ਇੰਟਰਵਿਊ ਵਿੱਚ ਨਿਰਮਾਤਾ ਅਭਿਸ਼ੇਕ ਨੇ ਪਰੇਸ਼ ਰਾਵਲ ਨੂੰ ਸ਼ਾਮਲ ਕਰਨ ਦੀ ਜਾਣਕਾਰੀ ਦਿੱਤੀ ਸੀ।
ਇਸ ਤੋਂ ਪਹਿਲਾਂ ਇੱਕ ਇੰਟਰਵਿਊ ਵਿੱਚ ਅਭਿਸ਼ੇਕ ਨੇ ਕਿਹਾ, “ਇਹ ਇੱਕ ਅੰਤਰਰਾਸ਼ਟਰੀ ਪ੍ਰਾਜੈਕਟ ਹੈ ਅਤੇ ਸਾਨੂੰ ਆਪਣੀ ਬਾਇਓਪਿਕ ਲਈ ਬੋਰਡ 'ਤੇ ਲੇਖਕ ਰਾਜ ਚੇਂਗੱਪਾ ਮਿਲ ਗਿਆ ਹੈ। ਇਸ ਬਾਇਓਪਿਕ 'ਚ ਕਲਾਮ ਸਰ ਦੀ ਜ਼ਿੰਦਗੀ ਅਤੇ ਉਨ੍ਹਾਂ ਕਿਵੇਂ ਪੋਖਰਨ ਪ੍ਰਮਾਣੂ ਪ੍ਰੀਖਿਆ ਵਿੱਚ ਸੀਆਈਏ ਨੂੰ ਪਛਾੜਿਆ, ਉਸ 'ਤੇ ਆਧਾਰਿਤ ਹੈ।" ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਹਿੰਦੀ ਅੰਗ੍ਰਜੀ ਦੋਨਾਂ ਭਾਸ਼ਾਵਾਂ 'ਚ ਬਣਾਇਆ ਜਾਵੇਗਾ।
ਇਹ ਵੀ ਪੜ੍ਹੋ: ਦੁਬਈ ਜਾਣ ਵਾਲੇ ਹਰ ਇੱਕ ਯਾਤਰੀ ਨੇ ਸਜਾਈ ਦਸਤਾਰ
ਇਸ ਦੌਰਾਨ, ਆਉਣ ਵਾਲੀ ਹੰਗਾਮਾ ਫਿਲਮ ਦੇ ਨਿਰਮਾਤਾ ਪਰੇਸ਼ ਰਾਵਲ, ਸ਼ਿਲਪਾ ਸ਼ੈੱਟੀ, ਮੀਜਾਨ ਜਾਫਰੀ ਅਤੇ ਪ੍ਰਨੀਤਾ ਸੁਭਾਸ਼ ਨੇ ਫਿਲਮ ਨੂੰ ਰਿਲੀਜ਼ ਕਰਨ ਦੀ ਤਰੀਕ ਦਾ ਐਲਾਨ ਕੀਤਾ।