ਮੁੰਬਈ : ਅਮਰੀਕੀ ਮੈਗਜ਼ੀਨ ਨੇ ਇਕ ਖ਼ਬਰ 'ਚ ਇਹ ਕਿਹਾ ਸੀ ਕਿ ਨਿਕ ਅਤੇ ਪ੍ਰਿਯੰਕਾ ਤਲਾਕ ਲੈਣ ਵਾਲੇ ਹਨ। ਇਸ ਖ਼ਬਰ ਨੂੰ ਪ੍ਰਿਯੰਕਾ ਦੇ ਕਰੀਬੀਆਂ ਨੇ ਗ਼ਲਤ ਕਿਹਾ ਸੀ। ਹੁਣ ਇਸ ਗੱਲ ਨੂੰ ਲੈ ਕੇ ਅਦਾਕਾਰਾ ਪਰੀਨਿਤੀ ਚੋਪੜਾ ਨੇ ਜਵਾਬ ਦਿੱਤਾ ਹੈ।
ਪਰੀਣੀਤੀ ਨੇ ਕਿਹਾ, ''ਇਹ ਖਬਰਾਂ ਬਿਲਕੁੱਲ ਝੂਠ ਹਨ। ਇਸ ਬਾਰੇ ਮੈਂ ਕੋਈ ਕੁਮੇਂਟ ਨਹੀਂ ਕਰਨਾ ਚਾਹੁੰਦੀ ਤੇ ਮੈਨੂੰ ਇਹ ਗੱਲਾਂ ਸੁਣ ਕੇ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਇਹ ਮੇਰੀ ਪਰਵਰਿਸ਼ ਹੈ।
ਭੈਣ ਅਤੇ ਜੀਜੇ ਦੇ ਤਲਾਕ ਦੀਆਂ ਖ਼ਬਰਾਂ ਸੁਣ ਕੇ ਪਰੀਨਿਤੀ ਨੇ ਕੀਤਾ ਰਿਐਕਟ - divorce
ਬੀਤੇ ਦਿਨੀਂ ਇਕ ਅਮਰੀਕੀ ਮੈਗਜ਼ੀਨ ਨੇ ਨਿਕ ਅਤੇ ਪ੍ਰਿਯੰਕਾ ਦੇ ਤਲਾਕ ਦੀ ਖ਼ਬਰ ਛਾਪੀ ਸੀ। ਇਸ 'ਤੇ ਪਰੀਨਿਤੀ ਚੋਪੜਾ ਨੇ ਰਿਐਕਸ਼ਨ ਦਿੱਤਾ ਹੈ।
ਸੋਸ਼ਲ ਮੀਡੀਆ
ਉਸ ਖ਼ਬਰ ਨੂੰ ਲੈ ਕੇ ਜੇ ਮੈਂ ਕੋਈ ਟਿੱਪਣੀ ਕਰਨੀ ਹੁੰਦੀ ਤਾਂ ਮੈਂ ਟਵੀਟ ਕਰ ਦਿੰਦੀ।
ਉਹ ਲੋਕ ਗ਼ਲਤ ਸਨ। ਇਸੇ ਲਈ ਤਾਂ ਉਨ੍ਹਾਂ ਨੇ ਉਸ ਖ਼ਬਰ ਨੂੰ ਹਟਾ ਦਿੱਤਾ ਅਤੇ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ ਹੈ ਕਿ ਉਹ ਖ਼ਬਰ ਗਲਤ ਸੀ।''
ਜ਼ਿਕਰਯੋਗ ਹੈ ਕਿ ਪ੍ਰਿਯੰਕਾ ਅਤੇ ਨਿਕ ਦਾ ਵਿਆਹ 2018 ਦਸੰਬਰ 'ਚ ਹੋਇਆ ਸੀ।