ਨਵੀਂ ਦਿੱਲੀ: ਬਾਲੀਵੁੱਡ ਗਾਇਕ ਪਾਪੋਨ ਨੇ ਦਿੱਲੀ ਵਿੱਚ ਇਸ ਹਫ਼ਤੇ ਹੋਣ ਵਾਲੇ ਆਪਣੇ ਸਮਾਗ਼ਮ ਨੂੰ ਕਰਨ ਤੋਂ ਨਾਂਹ ਕਰ ਦਿੱਤੀ ਹੈ। ਕਿਉਂਕਿ ਉਨ੍ਹਾਂ ਦੇ ਰਾਜ ਅਸਮ ਦੀ ਸਥਿਤੀ ਦੀ ਠੀਕ ਨਹੀਂ ਹੈ। ਉਨ੍ਹਾਂ ਨੇ ਕਈ ਸੁਪਰਹਿੱਟ ਗਾਣੇ ਜਿਵੇਂ 'ਜਿਏ ਕਿਊਂ' ਤੇ 'ਮੋਹ ਮੋਹ ਕੇ ਧਾਗੇ' ਗਾਏ ਹਨ। ਪਾਪੋਨ ਨੇ ਇਸ ਸ਼ੁੱਕਰਵਾਰ ਨੂੰ ਸਥਿਤ ਇੰਪਰਫੇਕਟੋ ਸ਼ੋਰ ਵਿੱਚ ਆਪਣੀ ਪ੍ਰੋਫੋਰਮਸ ਦੇਣ ਵਾਲੇ ਸਨ।
ਹੋਰ ਪੜ੍ਹੋ: ਫ਼ਿਲਮ 'ਕਬੀਰ ਸਿੰਘ' ਨੇ ਗੂਗਲ ਸਰਚ 'ਚ ਮਾਰੀ ਬਾਜ਼ੀ, ਲਤਾ ਮੰਗੇਸ਼ਕਰ ਰਹੀ ਦੂਜੇ ਸਥਾਨ ਉੱਤੇ
ਪਾਪੋਨ ਨੇ ਟਵੀਟ ਕਰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ, ਮੇਰੇ ਪਿਆਰੇ ਦਿੱਲੀ, ਮੈਂ ਅਫ਼ਸੋਸ ਹੈ ਕਿ, ਮੈਂ ਦਿੱਲੀ ਵਿੱਚ ਹੋਣ ਵਾਲੇ ਕਾਂਨਸੈਂਟਟ ਨੂੰ ਨਹੀਂ ਕਰਾਗਾਂ। ਮੇਰਾ ਘਰ ਅਸਮ ਮੱਚ ਰਿਹਾ ਹੈ ਅਤੇ ਕਰਫਿਊ ਵੀ ਜਾਰੀ ਹੈ। ਹਾਲੇ ਮੇਰੀ ਜੋ ਮਾਨਸਿਕ ਸਥਿਤੀ ਹੈ, ਉਸ ਵਿੱਚ ਮੈਂ ਮਨੋਰੰਜਨ ਨਹੀਂ ਕਰ ਪਾਵਾਗਾ।
ਹੋਰ ਪੜ੍ਹੋ: ਜਨਮ ਦਿਨ ਉੱਤੇ ਖ਼ਾਸ:ਖੇਤਰੀ ਸਿਨੇਮਾ ਤੋਂ ਇਲਾਵਾ ਬਾਲੀਵੁੱਡ 'ਚ ਵੀ ਲੁੱਟੀ ਰਜਨੀਕਾਂਤ ਨੇ ਵਾਹ-ਵਾਹ
ਦੱਸ ਦੇਈਏ ਕਿ, ਨਾਗਰਿਕ ਸੋਧ ਬਿੱਲ ਨੂੰ ਬੁੱਧਵਾਰ ਨੂੰ ਲੋਕ ਸਭਾ ਵਿੱਚ ਲਾਗੂ ਹੋਣ ਤੋਂ ਬਾਅਦ ਅਸਮ ਵਿੱਚ ਕਾਫ਼ੀ ਹਿੰਸਾ ਸ਼ੁਰੂ ਹੋ ਗਈ ਸੀ, ਜਿਸ ਤੋਂ ਅਸਮ ਵਿੱਚ ਮੋਬਾਇਲ ਅਤੇ ਇੰਟਰਨੈੱਟ ਸੇਵਾਵਾਂ ਨੂੰ 48 ਘੰਟਿਆਂ ਲਈ ਬੰਦ ਕਰ ਦਿੱਤਾ ਹੈ।