ਮੁੰਬਈ: ਅਦਾਕਾਰ ਪੰਕਜ ਤ੍ਰਿਪਾਠੀ ਨਾਂਅ ਦੇ ਸੋਸ਼ਲ ਮੀਡੀਆ ਉੱਤੇ ਵੈਸੇ ਤਾਂ ਕਈ ਅਕਾਊਂਟ ਹਨ, ਪਰ ਹੁਣ ਅਧਿਕਾਰਤ ਤੌਰ 'ਤੇ ਉਨ੍ਹਾਂ ਨੇ ਇਸ ਪਲੇਟਫਾਰਮ 'ਤੇ ਆਪਣੀ ਸ਼ੁਰੂਆਤ ਕੀਤੀ ਹੈ। ਦਰਅਸਲ, ਪੰਕਜ ਨੇ ਇੰਸਟਾਗ੍ਰਾਮ 'ਤੇ ਆਪਣਾ ਅਕਾਊਂਟ ਬਣਾ ਲਿਆ ਹੈ, ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਕਾਫ਼ੀ ਖੁਸ਼ ਹਨ।
ਹੋਰ ਪੜ੍ਹੋ: ਗ਼ਲਤ ਤਰੀਕੇ ਨਾਲ ਜੇ ਬਣਾਇਆ ਹੈ ਸਰੀਰ, ਤਾਂ ਸਲਮਾਨ ਖ਼ਾਨ ਦਾ ਹੈ ਤੁਹਾਡੇ ਲਈ ਸੁਨੇਹਾ
ਅਦਾਕਾਰ ਦਾ ਕੁਝ ਸਟਾਰਜ਼ ਵੱਲੋਂ ਵੀ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਵੀ ਇੰਸਟਾਗ੍ਰਾਮ 'ਤੇ ਕੰਮੈਂਟ ਕਰ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਫ਼ਿਲਮ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਇੱਕ ਵਿਸ਼ੇਸ਼ ਵੀਡੀਓ ਨੂੰ ਸਾਂਝਾ ਕੀਤਾ। ਇਸ ਦੇ ਨਾਲ ਹੀ, ਦੂਜੀ ਪੋਸਟ ਵਿੱਚ, ਉਹ ਅਦਾਕਾਰੀ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਦਿਖੇ।
ਹੋਰ ਪੜ੍ਹੋ: ਸ੍ਰੀ ਦੇਵੀ ਤੇ ਰੇਖਾ ਨੂੰ ਮਿਲਿਆ ਸਾਊਥ ਇੰਡਸਟਰੀ ਵਿੱਚ ਸਨਮਾਨ
ਦੱਸ ਦੇਈਏ ਕਿ ਪੰਕਜ ਤ੍ਰਿਪਾਠੀ ਕੋਲ ਇਸ ਸਮੇਂ 8 ਫ਼ਿਲਮਾਂ ਹਨ, ਜਿਨ੍ਹਾਂ ਦੀ ਅਧਿਕਾਰਤ ਤੌਰ ‘ਤੇ ਘੋਸ਼ਣਾ ਕੀਤੀ ਗਈ ਹੈ। ਉਨ੍ਹਾਂ ਦੇ ਨਾਂਅ 'ਦਬੰਗ 3', 'ਸੰਦੀਪ ਅਤੇ ਪਿੰਕੀ ਫਰਾਰ', '83', 'ਕਾਰਗਿਲ ਗਰਲ', 'ਅਜਮੇਰੀ ਬਾਬਾ', 'ਪੰਗਾ', 'ਅੰਗਰੇਜ਼ੀ ਮੀਡੀਅਮ', 'ਮੀਮੀ' ਹੈ।