ਮੁੰਬਈ: ਫ਼ਿਲਮ 'ਬਰੇਲੀ ਕੀ ਬਰਫ਼ੀ' 'ਚ ਆਪਣੇ ਲਾਜਵਾਬ ਅਦਾਕਾਰੀ ਦੇ ਨਾਲ ਫ਼ੈਨਜ਼ ਨੂੰ ਪ੍ਰਭਾਵਿਤ ਕਰ ਚੁੱਕੀ ਕ੍ਰਿਤੀ ਸੇਨਨ ਅਤੇ ਪੰਕਜ ਤ੍ਰਿਪਾਠੀ ਫ਼ਿਲਮ 'ਮਿਮੀ' ਦੇ ਵਿੱਚ ਇੱਕਠੇ ਨਜ਼ਰ ਆਉਣਗੇ। ਫ਼ਿਲਮ ਦੇ ਪ੍ਰੋਡਿਊਸਰਾਂ ਨੇ ਕਲਾਕਾਰਾਂ ਦੇ ਐਲਾਨ ਦੇ ਨਾਲ ਨਾਲ ਫ਼ਿਲਮ ਦਾ ਪਹਿਲਾ ਲੁੱਕ ਵੀ ਰਿਲੀਜ਼ ਕਰ ਦਿੱਤਾ ਹੈ।
ਫ਼ਿਲਮ 'ਮਿਮੀ' ਦਾ ਪੋਸਟਰ ਰਿਲੀਜ਼, ਇੱਕਠੇ ਨਜ਼ਰ ਆਉਣਗੇ ਕ੍ਰਿਤੀ ਅਤੇ ਪੰਕਜ - ਫ਼ਿਲਮ 'ਮਿਮੀ' ਦਾ ਪੋਸਟਰ ਰਿਲੀਜ਼
ਅਦਾਕਾਰਾ ਕ੍ਰਿਤੀ ਸੇਨਨ ਅਤੇ ਪੰਕਜ ਤ੍ਰਿਪਾਠੀ ਦੀ ਫ਼ਿਲਮ 'ਮਿਮੀ' ਦਾ ਪੋਸਟਰ ਦਰਸ਼ਕਾਂ ਦੇ ਸਨਮੁੱਖ ਹੋ ਚੁੱਕਿਆ ਹੈ। ਇਸ ਫ਼ਿਲਮ ਰਾਹੀਂ ਤੀਜੀ ਵਾਰ ਕ੍ਰਿਤੀ ਅਤੇ ਪੰਕਜ ਇੱਕਠੇ ਕੰਮ ਕਰਦੇ ਹੋਏ ਨਜ਼ਰ ਆਉਣਗੇ। ਮਿਮੀ ਮਰਾਠੀ ਫ਼ਿਲਮ 'ਤੇ ਆਧਾਰਿਤ ਹੈ।
ਕ੍ਰਿਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਫ਼ਿਲਮ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਲਿਖਿਆ, "ਜ਼ਿੰਦਗੀ ਇੱਕ ਸਫ਼ਰ ਹੈ ਜੋ ਚਮਤਕਾਰਾਂ ਦੇ ਨਾਲ ਭਰੀ ਹੋਈ ਹੈ। ਇਸ ਸਫ਼ਰ ਲਈ ਤਿਆਰ ਹੋ ਜਾਓ #Mimi. ਇਹ ਬਹੁਤ ਖ਼ਾਸ ਹੋਣ ਵਾਲੀ ਹੈ।"
ਕਾਬਿਲ-ਏ-ਗੌਰ ਹੈ ਕਿ ਇਸ ਫ਼ਿਲਮ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਰਾਹੀਂ ਦਿੱਤੀ ਹੈ। ਇਸ ਪੋਸਟਰ 'ਚ ਦੋ ਹੱਥ ਵਿਖਾਏ ਗਏ ਹਨ ਜਿਸ 'ਚ ਇੱਕ ਹੱਥ 'ਤੇ ਬੱਚਾ ਲੇਟੇਆ ਹੋਇਆ ਹੈ ਅਤੇ ਦੂਜੇ ਹੱਥ 'ਤੇ ਬੱਚੇ ਨੂੰ ਲੈਣ ਲਈ ਅੱਗੇ ਵਧਾਇਆ ਗਿਆ ਹੈ। ਇਹ ਫ਼ਿਲਮ ਸੇਰੋਗੇਸੀ ਦੇ ਬਾਰੇ 'ਚ ਹੈ। 'ਮਿਮੀ' ਮਰਾਠੀ ਫ਼ਿਲਮ 'ਮਲਾ ਆਈ ਵਹਾਚੀ' ( ਮੈਂ ਮਾਂ ਬਣਨਾ ਚਾਹੁੰਦੀ ਹਾਂ) 'ਤੇ ਆਧਾਰਿਤ ਹੈ।