ਪੰਜਾਬ

punjab

ETV Bharat / sitara

ਧਾਰਾ 370: ਭਾਰਤ ਨੇ ਸਾਰੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕੀਤੀ

ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਟਵੀਟ ਕਰਕੇ ਜੰਮੂ-ਕਸ਼ਮੀਰ ਅਤੇ ਧਾਰਾ 370 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ ਤੇ ਕਿਹਾ ਹੈ ਕਿ ਭਾਰਤ ਸਾਰੇ ਅੰਤਰਰਾਸ਼ਟਰੀ ਕਾਨੂੰਨਾ ਦੀ ਉਲੰਘਣਾ ਕਰ ਰਿਹਾ ਹੈ।

ਫ਼ੋਟੋ

By

Published : Aug 6, 2019, 5:36 PM IST

ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਐਲਾਨ ਕਰਦਿਆਂ ਦੇਸ਼ ਦੇ ਲੋਕਾਂ ਦੇ ਨਾਲ ਨਾਲ ਵਿਦੇਸ਼ੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇਸ ਦੌਰਾਨ ਇੱਕ ਪਾਕਿਸਤਾਨੀ ਅਦਾਕਾਰ ਵੀਨਾ ਮਲਿਕ ਦੇ ਟਵੀਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਨੇ ਜੰਮੂ-ਕਸ਼ਮੀਰ ਅਤੇ ਆਰਟੀਕਲ 370 ਬਾਰੇ ਟਵੀਟ ਕੀਤਾ। ਇਸ ਟਵੀਟ ਵਿੱਚ ਵੀਨਾ ਮਲਿਕ ਨੇ ਭਾਰਤ ‘ਤੇ ਨਾ ਸਿਰਫ਼ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਤੋੜਨ ਦਾ ਬਲਕਿ ਕਸ਼ਮੀਰੀਆਂ‘ 'ਤੇ 70 ਸਾਲਾਂ ਤੋਂ ਦਬਾਅ ਪਾਉਣ ਦਾ ਦੋਸ਼ ਲਾਇਆ ਹੈ।
ਜੰਮੂ ਕਸ਼ਮੀਰ 'ਤੇ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਵੀਨਾ ਮਲਿਕ ਨੇ ਲਿਖਿਆ,' ਭਾਰਤ ਨੇ ਕਲੱਸਟਰ ਬੰਬਾਂ ਦੀ ਵਰਤੋਂ ਕਰਕੇ ਅਤੇ ਕਸ਼ਮੀਰੀਆਂ ਖ਼ਿਲਾਫ਼ ਫ਼ੌਜੀ ਤਾਕਤ ਦੀ ਵਰਤੋਂ ਕਰਕੇ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। 70 ਸਾਲਾਂ ਤੋਂ, ਭਾਰਤ ਕਸ਼ਮੀਰੀਆਂ ਨੂੰ ਦਬਾਉਣ ਵਿੱਚ ਅਸਫ਼ਲ ਰਿਹਾ ਹੈ" ...।

ਇਸ ਤੋਂ ਪਹਿਲਾਂ ਵੀ ਵੀਨਾ ਮਲਿਕ ਕਸ਼ਮੀਰੀ ਲੋਕਾਂ 'ਤੇ ਟਵੀਟ ਕਰ ਚੁੱਕੀ ਹੈ। ਇਸ ਟਵੀਟ ਵਿੱਚ, ਉਸਨੇ ਲਿਖਿਆ, “ਭਾਰਤੀ ਫੌਜਾਂ ਲਈ ਕਸ਼ਮੀਰੀ ਲੋਕਾਂ ਦੀ ਦੁਰਦਸ਼ਾ ਅਤੇ ਉਨ੍ਹਾਂ ਵਿਰੁੱਧ ਹੋ ਰਹੀ ਹੈ। ਪਾਕਿਸਤਾਨ ਕਸ਼ਮੀਰੀ ਲੋਕਾਂ ਨੂੰ ਨੈਤਿਕ, ਰਾਜਨੀਤਿਕ ਅਤੇ ਕੂਟਨੀਤਕ ਸਹਾਇਤਾ ਦਿੰਦਾ ਹੈ, ਜੋ ਅਜੇ ਵੀ ਆਪਣੇ ਹੱਕਾਂ ਲਈ ਲੜ ਰਹੇ ਹਨ।"

ਅੱਗੇ ਪੜ੍ਹੋ: ਧਾਰਾ 370: ਪਾਕਿਸਤਾਨ ਦੇ ਕਈ ਮਸ਼ਹੂਰ ਅਦਾਕਾਰਾਂ ਨੂੰ ਲੱਗੀਆਂ ਮਿਰਚਾਂ
ਦੱਸ ਦੇਈਏ ਕਿ ਜੰਮੂ-ਕਸ਼ਮੀਰ ਵਿੱਚ ਅਮਿਤ ਸ਼ਾਹ ਦੀ ਰਾਜ ਸਭਾ ਵਿੱਚ ਫੈਸਲਾ ਆਉਣ ਤੋਂ ਬਾਅਦ ਚਾਰੇ ਪਾਸੇ ਪ੍ਰਤੀਕ੍ਰਿਆ ਆਉਂਣੀ ਸ਼ੁਰੂ ਹੋ ਗਈ ਸੀ। ਜਦੋਂ ਕੁਝ ਲੋਕ ਇਸ ਦਾ ਜਸ਼ਨ ਮਨ੍ਹਾਂ ਰਹੇ ਸਨ, ਉੱਥੇ ਹੀ ਬਹੁਤ ਸਾਰੇ ਲੋਕ ਇਸ ਫੈਸਲੇ ਦਾ ਵਿਰੋਧ ਵੀ ਕਰ ਰਹੇ ਹਨ। ਬਹੁਜਨ ਸਮਾਜ ਪਾਰਟੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਹਾਲਾਂਕਿ, ਪੀ ਡੀ ਪੀ ਰਾਜ ਸਭਾ ਦੇ ਸੰਸਦ ਮੈਂਬਰ ਨਜੀਰ ਅਹਿਮਦ ਅਤੇ ਐਮ ਐਮ ਫੈਜ਼ ਨੇ ਸੰਸਦ ਦੇ ਵਿਹੜੇ ਵਿੱਚ ਇਸ ਫੈਸਲੇ ਦਾ ਵਿਰੋਧ ਕਰ ਰਹੀ ਹੈ।

ABOUT THE AUTHOR

...view details