ਪੰਜਾਬ

punjab

ETV Bharat / sitara

ਪਾਗਲਪੰਤੀ ਦਾ ਨਵਾਂ ਗਾਣਾ ਰਿਲੀਜ਼, ਸਾਰਿਆ ਨੇ ਲਗਾਏ ਠੁਮਕੇ - ਜਾਨ ਅਬ੍ਰਾਹਮ ਦਾ ਨਵਾਂ ਗਾਣਾ

ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਸਟਾਰਰ ਫ਼ਿਲਮ 'ਪਾਗਲਪੰਤੀ' ਦਾ ਨਵਾਂ ਗਾਣਾ 'ਠੁਮਕਾ' ਰਿਲੀਜ਼ ਹੋਇਆ ਹੈ। ਇਸ ਗਾਣੇ ਵਿੱਚ ਫ਼ਿਲਮ ਦੀ ਸਾਰੀ ਕਾਸਟ ਦੇਖਣ ਨੂੰ ਮਿਲ ਰਹੀ ਹੈ।

ਫ਼ੋਟੋ

By

Published : Nov 2, 2019, 1:46 PM IST

ਮੁੰਬਈ: ਜਾਨ ਅਬ੍ਰਾਹਮ ਸਟਾਰਰ ਫ਼ਿਲਮ 'ਪਗਲਪੰਤੀ' ਦਾ ਨਵਾਂ ਗਾਣਾ 'thumka' ਰਿਲੀਜ਼ ਹੋ ਗਿਆ ਹੈ, ਜਿਸ ਵਿੱਚ ਸਾਰੇ ਅਦਾਕਾਰ ਇਕੱਠੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਫ਼ਿਲਮ ਦਾ ਟ੍ਰੇਲਰ ਬਹੁਤ ਮਜ਼ੇਦਾਰ ਸੀ। 'ਪਗਲਪੰਤੀ' ਇੱਕ ਕਾਮੇਡੀ ਡਰਾਮਾ ਫ਼ਿਲਮ ਹੈ, ਜਿਸ ਨੇ ਹਾਲ ਹੀ 'ਚ ਇੱਕ ਗੀਤ 'ਤੁਮ ਪਾਰ ਹਮ ਹੈਂ ਅਟਕੇ ' ਰਿਲੀਜ਼ ਕੀਤਾ ਸੀ ਤੇ ਹੁਣ ਫ਼ਿਲਮ ' thumka' ਦਾ ਅਗਲਾ ਗਾਣਾ ਰਿਲੀਜ਼ ਕੀਤਾ ਗਿਆ ਹੈ।

ਹੋਰ ਪੜ੍ਹੋ: BIRTHDAY SPECIAL: ਕਿੰਗ ਖ਼ਾਨ ਨੇ ਇਨ੍ਹਾਂ ਸੁਪਰਹਿੱਟ ਫ਼ਿਲਮਾਂ ਨਾਲ ਕੀਤਾ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ

ਇਸ ਫ਼ਿਲਮ ਵਿੱਚ ਜਾਨ ਅਬ੍ਰਾਹਮ ਦੀ ਪਾਗਲਪੰਤੀ ਦੇਖਣ ਨੂੰ ਮਿਲੇਗੀ। ਗਾਣੇ 'thumka' ਦੀ ਵਿੱਚ ਜਾਨ ਅਬ੍ਰਾਹਮ, ਇਲਿਆਨਾ ਡੀ ਕਰੂਜ਼, ਉਰਵਸ਼ੀ ਰਾਉਟੇਲਾ, ਅਰਸ਼ਦ ਵਾਰਸੀ, ਪੁਲਕੀਤ ਸਮਰਾਤ ਅਤੇ ਕ੍ਰਿਤੀ ਖਰਬੰਦਾ 'ਤੇ ਨਜ਼ਰ ਆ ਰਹੇ ਹਨ। ਅਨੀਸ ਬਜ਼ਮੀ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ। ਅਨੀਸ ਨੇ ਪਹਿਲਾਂ ਵੀ ਬਹੁਤ ਸਾਰੀਆਂ ਵਧੀਆ ਕਾਮੇਡੀ ਫ਼ਿਲਮਾਂ ਦਾ ਨਿਰਦੇਸ਼ਨ ਕੀਤਾ ਹੈ।

ਹੋਰ ਪੜ੍ਹੋ: ਕੰਨੜ ਫ਼ਿਲਮ ਨਿਰਮਾਤਾ ਰਾਜ ਬੀ.ਏ. ਸ਼ੈਟੀ ਨਾਲ ਈਟੀਵੀ ਭਾਰਤ ਦੀ ਖ਼ਾਸ ਗੱਲਬਾਤ

'ਨੋ ਐਂਟਰੀ', 'ਵੈਲਕਮ', 'ਵੈਲਕਮ 2' ਅਤੇ 'ਸਿੰਘ ਇਜ਼ ਕਿੰਗ' ਉਨ੍ਹਾਂ ਦੀਆਂ ਬੈਸਟ ਕਾਮੇਡੀ ਫ਼ਿਲਮਾਂ ਰਹੀਆਂ ਹਨ। 'ਪਾਗਲਪੰਤੀ' 'ਚ ਅਨਿਲ ਕਪੂਰ ਅਤੇ ਸੌਰਭ ਸ਼ੁਕਲਾ ਵੀ ਕਾਮੇਡੀ ਕਰਦੇ ਦਿਖਾਈ ਦੇਣਗੇ। ਫ਼ਿਲਮ ਦਾ ਨਿਰਮਾਣ ਭੂਸ਼ਨ ਕੁਮਾਰ ਅਤੇ ਕ੍ਰਿਸ਼ਨਨ ਕੁਮਾਰ ਕਰ ਰਹੇ ਹਨ। ਫ਼ਿਲਮ 'ਪਾਗਲਪੰਤੀ' 22 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ABOUT THE AUTHOR

...view details