ਮੁੰਬਈ: ਅਨੁਸ਼ਕਾ ਸ਼ਰਮਾ ਨੇ ਹਾਲ ਹੀ ਵਿੱਚ ਵੈਬ ਸੀਰੀਜ਼ 'ਪਾਤਾਲ ਲੋਕ' ਦੇ ਨਾਲ ਡਿਜੀਟਲ ਪਲੇਟਫਾਰਮ 'ਤੇ ਡੈਬਿਊ ਕੀਤਾ ਹੈ। ਇਹ ਸੀਰੀਜ਼ 15 ਮਈ ਨੂੰ ਰਿਲੀਜ਼ ਹੋਈ ਹੈ ਤੇ ਇਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਸੋਸ਼ਲ ਮੀਡੀਆ 'ਤੇ ਇਸ ਸੀਰੀਜ਼ ਵਿੱਚ ਦਿਖਾਏ ਗਏ ਇੱਕ ਸਮਾਜਿਕ ਰਾਜਨੀਤੀਕ ਕੁਮੈਂਟ ਨੂੰ ਲੈ ਕੇ ਕਾਫ਼ੀ ਨਾਰਾਜ਼ਗੀ ਜਤਾਈ ਦਾ ਰਹੀ ਹੈ।
ਸੀਰੀਜ਼ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕੁਝ ਸੀਨਜ਼ ਨੂੰ ਹਟਾਉਣ ਦੀ ਮੰਗ ਕੀਤੀ ਜਾਣ ਲੱਗੀ, ਜਿਨ੍ਹਾਂ ਵਿੱਚ ਅਪਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ।
ਸੀਰੀਜ਼ ਵਿੱਚ ਇੱਕ ਸੀਨ ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣ ਗਿਆ ਹੈ, ਜਿਸ ਵਿੱਚ ਇੱਕ ਮਹਿਲਾ ਪੁਲਿਸ ਮੁਲਾਜ਼ਮ ਇੱਕ ਕੁੜੀ ਦੀ ਕੁਟਦੀ ਹੈ ਤੇ ਇਸ ਦੇ ਨਾਲ ਹੀ ਗ਼ਲਤ ਭਾਸ਼ਾ ਦਾ ਵੀ ਪ੍ਰਯੋਗ ਕਰਦੀ ਹੈ।
ਇਸ ਦੇ ਨਾਲ ਹੀ ਇੱਕ ਸੀਨ ਵਿੱਚ ਨਾਰਥ ਈਸਟ ਦੇ ਦਰਸ਼ਕਾਂ ਨੂੰ ਇਸ ਸੀਰੀਜ਼ ਦੇ ਕੁਝ ਸੀਨਜ਼ ਪਸੰਦ ਨਹੀਂ ਆਏ। ਉਹ ਚਾਹੁੰਦੇ ਹਨ ਕਿ ਨਿਰਮਾਤਾ ਜਾ ਫਿਰ ਸੈਂਸਰ ਇਸ ਨੂੰ ਪੂਰੀ ਤਰ੍ਹਾਂ ਹਟਾ ਦੇਵੇ। Netizens ਇਸ ਪ੍ਰੋਜੈਕਟ ਲਈ ਅਨੁਸ਼ਕਾ ਤੋਂ ਮੁਆਫ਼ੀ ਦੀ ਮੰਗ ਵੀ ਕਰ ਰਿਹਾ ਹੈ।
ਇਸ ਤੋਂ ਇਲਾਵਾ 'ਪਾਤਾਲ ਲੋਕ' ਦੀ ਆਲੋਚਨਾ ਉਨ੍ਹਾਂ ਲੋਕਾਂ ਵੱਲੋਂ ਵੀ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਲਗਦਾ ਹੈ ਕਿ ਸੀਰੀਜ਼ ਵਿੱਚ ਹਿੰਦੂਆਂ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਗਈ ਹੈ।