ਮੁੰਬਈ: ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਡੈਬਿਓ ਡਿਜੀਟਲ ਸੀਰੀਜ਼ 'ਪਾਤਾਲ ਲੋਕ' ਦਾ ਟ੍ਰੇਲਰ ਸੋਸ਼ਲ ਮੀਡੀਆ 'ਤੇ ਰਿਲੀਜ਼ ਹੋ ਚੁੱਕਿਆ ਹੈ। ਇਹ ਸੀਰੀਜ਼ ਐਮਾਜ਼ੋਨ ਪ੍ਰਾਈਮ ਉੱਤੇ ਪ੍ਰਸਾਰਿਤ ਹੋਵੇਗੀ। ਦੱਸ ਦੇਈਏ ਕਿ ਅਨੁਸ਼ਕਾ ਇਸ ਸੀਰੀਜ਼ 'ਚ ਬਤੌਰ ਨਿਰਮਾਤਾ ਨਜ਼ਰ ਆਵੇਗੀ।
ਇਹ ਸ਼ੋਅ ਭਾਰਤੀ ਮਾਨਤਾਵਾਂ 'ਤੇ ਅਧਾਰਿਤ ਹੈ, ਜਿਵੇ ਕਿ ਸਵਰਗ ਲੋਕ, ਧਰਤੀ ਲੋਕ ਤੇ ਪਾਤਾਲ ਲੋਕ।
ਟ੍ਰੇਲਰ ਦੀ ਸ਼ੁਰੂਆਤ ਵਿੱਚ ਹੀ ਆਧੁਨਿਕ ਦੁਨੀਆ ਦੀਆਂ 3 ਪਰਤਾਂ ਬਾਰੇ ਦੱਸਿਆ ਗਿਆ ਹੈ, ਜਿਸ ਵਿੱਚ ਬਿਜਨੈਸ ਕਲਾਸ ਵਿਅਕਤੀਆਂ ਨੂੰ ਸਰਵਗ ਲੋਕ, ਵਰਕਿੰਗ ਕਲਾਸ ਵਿਅਕਤੀਆਂ ਨੂੰ ਧਰਤੀ ਲੋਕ ਤੇ ਅਪਰਾਧੀਆਂ ਨੂੰ ਪਾਤਾਲ ਲੋਕ ਦਾ ਦੱਸਿਆ ਹੈ।
ਟ੍ਰੇਲਰ ਤੋਂ ਕਹਾਣੀ ਬਾਰੇ ਇਨ੍ਹਾਂ ਪਤਾ ਚਲਦਾ ਹੈ ਕਿ ਇਸ ਵਿੱਚ ਇੱਕ ਮਸ਼ਹੂਰ ਪੱਤਰਕਾਰ ਦੀ ਹੱਤਿਆ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ।
ਇਸ ਵੈਬ ਸੀਰੀਜ਼ ਨੂੰ ਸੁਦੀਪ ਸ਼ਰਮਾ ਨੇ ਲਿਖਿਆ ਹੈ, ਜਿਨ੍ਹਾਂ ਨੇ 'ਉੜਤਾ ਪੰਜਾਬ' ਤੇ 'ਐਨਐਚ 10' ਵਰਗੀਆਂ ਫ਼ਿਲਮਾਂ ਲਿਖੀਆਂ ਹਨ। ਅਨੁਸ਼ਕਾ ਦੀ ਸੀਰੀਜ਼ ਵਿੱਚ ਨੀਰਜ ਕਾਬੀ, ਜੈਦੀਪ ਅਹਿਲਾਵਤ, ਅਭਿਸ਼ੇਕ ਬੈਨਰਜੀ, ਗੁਲ ਪਨਾਗ ਤੇ ਬੰਗਾਲੀ ਅਦਾਕਾਰਾ ਸਵਸਤਿਕਾ ਮੁਖਰਜੀ ਕੰਮ ਕਰ ਰਹੇ ਹਨ। ਇਹ ਸੀਰੀਜ਼ 15 ਮਈ ਨੂੰ ਐਮਾਜ਼ੋਨ ਉੱਤੇ ਸਟ੍ਰੀਮ ਹੋਵੇਗੀ।