ਕਾਰਗਿਲ 'ਤੇ ਬਣੀਆ ਕੁਝ ਯਾਦਗਾਰੀ ਫ਼ਿਲਮਾਂ
ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ। ਬਾਲੀਵੁੱਡ ਵਿੱਚ ਬਣਿਆ ਕਾਰਗਿਲ 'ਤੇ ਫ਼ਿਲਮਾਂ ਨੇ ਲੋਕਾਂ ਨੂੰ ਕਾਫੀ ਭਾਵੁਕ ਕਰ ਦਿੱਤਾ ਹੈ। ਕਾਰਗਿਲ ਵਿਜੇ ਦਿਵਸ ਤੇ ਕਈ ਬਾਲੀਵੁੱਡ ਫ਼ਿਲਮਾ ਬਣਿਆ।
ਚੰਡੀਗੜ੍ਹ: 26 ਜੁਲਾਈ 1999 ਦੇ ਦਿਨ ਹੀ ਭਾਰਤ ਨੇ ਕਾਰਗਿਲ ਯੁੱਧ ਵਿੱਚ ਦੁਸ਼ਮਨ ਦੀ ਹੈਂਕੜੀ ਭੰਨ੍ਹ ਕੇ ਜਿੱਤ ਪ੍ਰਾਪਤ ਕੀਤੀ ਸੀ। 26 ਜੁਲਾਈ ਨੂੰ ਹਰ ਸਾਲ ਇਸ ਦਿਨ ਨੂੰ ਕਾਰਗਿਲ ਯੁੱਧ ਦੇ ਨਾਂਅ 'ਤੇ ਇਹ ਦਿਹਾੜਾ ਮਨਾਇਆ ਜਾਂਦਾ ਹੈ।
ਇਸ ਦਿਨ ਹੀ ਕਾਰਗਿਲ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ।
ਕਾਰਗਿਲ ਦੀ ਲੜਾਈ 1999 ਵਿੱਚ ਸ਼ੁਰੂ ਹੋਇਆ ਸੀ ਜੋ ਤਕਰੀਬਨ 60 ਦਿਨ ਚੱਲੀ ਸੀ ਜਿਸ ਵਿੱਚ ਭਾਰਤ 'ਤੇ ਪਾਕਿਸਤਾਨ ਵਿਚਕਾਰ ਹੋਏ ਯੁੱਧ ਵਿੱਚ ਪਾਕਿਸਤਾਨ ਨੂੰ ਹਰਾ ਕੇ ਜਿੱਤ ਪ੍ਰਪਾਤ ਕੀਤੀ।
ਕਾਰਗਿਲ ਦੀ ਇਸ ਜਿੱਤ ਨੂੰ ਅੱਜ ਪੂਰੇ 20 ਸਾਲ ਹੋ ਗਏ ਹਨ। ਕਾਰਗਿਲ ਦੀ ਲੜਾਈ ਨੂੰ ਕੌਣ ਨਹੀਂ ਜਾਣਦਾ। ਇਸ ਲੜਾਈ ਵਿੱਚ ਭਾਰਤ ਦੇ 527 ਜਵਾਨ ਸ਼ਹੀਦ ਹੋਏ ਸਨ। ਇਸ 'ਤੇ ਅਧਾਰਿਤ ਬਾਲੀਵੁੱਡ ਵਿੱਚ ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ।
ਕਾਰਗਿਲ ਲੜਾਈ 'ਤੇ ਬਣਈਆਂ ਬਾਲੀਵੁੱਡ 'ਚ ਫ਼ਿਲਮ
L O C: ਕਾਰਗਿਲ ਦੀ ਲੜਾਈ ਦੇ ਤਿੰਨ ਸਾਲ ਬਾਅਦ ਭਾਰਤੀ ਸਿਨੇਮਾ ਜਗਤ ਵਿੱਚ ਪਹਿਲੀ ਇਤਿਹਾਸਿਕ ਫ਼ਿਲਮ 2003 ਵਿੱਚ ਬਣੀ ਜਿਸ ਦਾ ਨਾਮ (LOC) ਸੀ। ਇਸ ਫ਼ਿਲਮ ਵਿੱਚ ਕਈ ਬਾਲੀਵੁੱਡ ਦੀਆ ਨਾਮੀ ਹਸਤੀਆਂ ਨਜ਼ਰ ਆਈਆਂ। ਜਿਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਹਰ ਕਿਸੇ ਦੀਆ ਅੱਖਾਂ ਵਿੱਚੋ ਹੰਝੂ ਲਿਆ ਦਿੱਤੇ। ਇਸ ਫ਼ਿਲਮ ਵਿੱਚ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਜੇ ਦੇਵਗੰਨ, ਸੰਜੇ ਦੱਤ, ਸੈਫ਼ ਅਲੀ ਖ਼ਾਨ,ਅਮਿਤਾਬ ਬੱਚਨ, ਕਰੀਨਾ ਕਪੂਰ ਤੇ ਸੁਨੀਲ ਸ਼ੈਟੀ ਨਾਲ ਕਈ ਹੋਰ ਅਦਾਕਾਰ ਵੀ ਫ਼ਿਲਮ ਵਿੱਚ ਨਜ਼ਰ ਆਏ ਸਨ।