ਮੁੰਬਈ : ਬਾਲੀਵੁਡ ਅਦਾਕਾਰ ਸਲਮਾਨ ਖ਼ਾਨ ਸਿਰਫ਼ ਅਦਾਕਾਰੀ ਕਰਕੇ ਹੀ ਚਰਚਾ 'ਚ ਨਹੀਂ ਰਹਿੰਦੇ ਸਗੋਂ ਉਨ੍ਹਾਂ ਦਾ ਗੁੱਸਾ ਵੀ ਸੁਰਖੀਆਂ ਦਾ ਵਿਸ਼ਾ ਬਣਿਆ ਰਹਿੰਦਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਲਮਾਨ ਖ਼ਾਨ ਵੱਲੋਂ ਇੱਕ ਸੁਰੱਖਿਆ ਗਾਰਡ ਨੂੰ ਥੱਪੜ ਮਾਰਿਆ ਗਿਆ। ਇਸ ਦਾ ਕਾਰਨ ਇਹ ਸੀ ਕਿ ਗਾਰਡ ਵੱਲੋਂ ਇੱਕ ਸਿੱਖ ਬੱਚੇ ਨਾਲ ਬਦਤਮੀਜ਼ੀ ਕੀਤੀ ਗਈ ਸੀ। ਇਸ ਬਦਤਮੀਜ਼ੀ ਨੇ ਸਲਮਾਨ ਖ਼ਾਨ ਨੂੰ ਗੁੱਸਾ ਦਵਾ ਦਿੱਤਾ ਜਿਸ ਕਾਰਨ ਉਨ੍ਹਾਂ ਨੇ ਗਾਰਡ ਨੂੰ ਥੱਪੜ ਮਾਰ ਦਿੱਤਾ।
ਫ਼ਿਲਮ ਤਾਂ ਫ਼ਿਲਮ ਸਲਮਾਨ ਖ਼ਾਨ ਦਾ ਥੱਪੜ ਵੀ ਹੈ ਟ੍ਰੈਂਡਿੰਗ 'ਚ - undefined
ਫ਼ਿਲਮ 'ਭਾਰਤ' ਦੀ ਸਕ੍ਰੀਨਿੰਗ ਵੇਲੇ ਸਲਮਾਨ ਖ਼ਾਨ ਨੇ ਇੱਕ ਸੁਰੱਖਿਆ ਕਰਮਚਾਰੀ ਨੂੰ ਥੱਪੜ ਮਾਰਿਆ ਸੀ। ਇਸ ਘਟਨਾ ਦੀਆਂ ਵੀਡੀਓਜ਼ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
ਫ਼ੋਟੋ
ਦੱਸਣਯੋਗ ਹੈ ਕਿ ਇਸ ਘਟਨਾ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਇੰਨ੍ਹਾਂ ਵੀਡੀਓਜ਼ 'ਤੇ ਕੁਝ ਲੋਕ ਸਲਮਾਨ ਖ਼ਾਨ ਦੀ ਸਿਫ਼ਤ ਕਰ ਰਹੇ ਹਨ ਅਤੇ ਕੁਝ ਲੋਕ ਉਨ੍ਹਾਂ ਦੀ ਆਲੋਚਨਾ ਕਰ ਰਹੇ ਹਨ। ਇਸ ਘੱਟਨਾ ਨੂੰ ਲੈ #SalmanKhanslaps ਟ੍ਰੈਂਡਿੰਗ ਦੇ ਵਿੱਚ ਆ ਗਿਆ ਹੈ।
ਜ਼ਿਕਰਯੋਗ ਹੈ ਕਿ ਇਹ ਘਟਨਾ ਫ਼ਿਲਮ ‘ਭਾਰਤ’ ਦੀ ਸਕ੍ਰੀਨਿੰਗ ਵੇਲੇ ਦੀ ਹੈ ਜਦੋਂ ਇੱਕ ਸਿੱਖ ਬੱਚਾ ਸਲਮਾਨ ਖ਼ਾਨ ਨੂੰ ਮਿਲਣ ਲਈ ਉਡੀਕ ਕਰ ਰਿਹਾ ਸੀ।
TAGGED:
bavleen salman