ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਨੂੰ ਬਾਲੀਵੁੱਡ ਦਾ ਫਿਟਨੈਸ ਕਿੰਗ ਵੀ ਮੰਨਿਆ ਜਾਂਦਾ ਹੈ ਤੇ ਸ਼ੋਸ਼ਲ ਮੀਡੀਆਂ ਤੇ ਅਕਸਰ ਹੀ ਕਿਸੇ ਨਾ ਕਿਸੇ ਫਿਟਨੈੱਸ ਵੀਡਿਉ ਨਾਲ ਆਪਣੇ ਫੈੱਨਸ ਨਾਲ ਜੋੜੇ ਰਹਿੰਦੇ ਹਨ।
#BottleCapChallenge: ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ ਪੂਰਾ ਕੀਤਾ - akshey kumar
ਬਾਲੀਵੁੱਡ ਦੇ ਅਦਾਕਾਰ ਅਕਸ਼ੈ ਕੁਮਾਰ ਨੇ ਹਾਲ ਹੀ ਵਿੱਚ ਆਪਣੇ ਸ਼ੋਸ਼ਲ ਮੀਡੀਆਂ ਖ਼ਾਤੇ 'ਤੇ #BottleCapChallenge ਨੂੰ ਪੂਰਾ ਕਰਦੇ ਨਜ਼ਰ ਆਏ ਹਨ।
ਹਾਲ ਹੀ ਵਿੱਚ ਅਕਸ਼ੈ ਕੁਮਾਰ ਨੇ ਬੋਤਲ ਕੈਪ ਚੈਲੰਜ ਨੂੰ ਪੂਰਾ ਕੀਤਾ ਹੈ ਜਿਸ ਦੌਰਾਨ ਉਹ ਇੰਸਟਾਗ੍ਰਾਮ 'ਤੇ ਵੀਡੀਓ ਨਾਲ ਪੋਸਟ ਪਾਉਂਦੇ ਹੋਏ ਕਹਿੰਦੇ ਹਨ ਕਿ , 'ਮੈਂ ਇਸ ਚੈਲੰਜ ਨੂੰ ਕਰੇ ਬਿਨਾਂ ਨਹੀਂ ਰਹਿ ਸਕਿਆ। ਮੈਂ ਆਪਣੇ ਪੰਸਦੀ ਦਾ ਹਾਲੀਵੁੱਡ ਅਦਾਕਾਰ ਜੇਸਨ ਸਟੇਥਮ ਤੋਂ ਪ੍ਰੇਰੀਤ ਹੋ ਕੇ ਇਸ ਚੈੱਲਜ ਨੂੰ ਪੂਰਾ ਕੀਤਾ ਹੈ।
ਦੱਸ ਦਈਏ ਕਿ ਇਹ ਚੈਲੰਜ ਸ਼ੋਸ਼ਲ ਮੀਡੀਆਂ ਤੇ ਅੱਜ ਕੱਲ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਨੂੰ ਕਰਨ ਲਈ ਸਾਰੇ ਅਦਾਕਾਰ ਇੱਕ ਦੂਸਰੇ ਨੂੰ ਚੈਲੰਜ ਦਿੰਦੇ ਹਨ। ਜ਼ਿਕਰ੍ਯੋਗ ਹੈ ਕਿ ਹਾਲੀਵੁੱਡ ਤੋਂ ਬਆਦ ਬਾਲੀਵੁੱਡ ਦੇ ਖਿਲਾੜੀ ਨੇ ਇਸ ਚੈਲੰਜ ਨੂੰ ਪੂਰਾ ਕੀਤਾ ਹੈ। ਦਰਅਸਲ ਇਸ ਚੈਲੰਜ ਵਿੱਚ ਰਾਉਡ ਕਿੱਕ ਮਾਰ ਬੋਤਲ ਨੂੰ ਬਿਨ੍ਹਾਂ ਸਿਟੇ ਬੋਤਲ ਦੇ ਢੱਕਣ ਨੂੰ ਖੋਲਣਾ ਹੁੰਦਾ ਹੈ।