ਪੰਜਾਬ

punjab

ETV Bharat / sitara

ਹੁਣ ਐਨੀਮੇਟੇਡ ਅਨਤਾਰ 'ਚ ਧੂਮ ਮਚਾਊ ਸਿੰਬਾ, ਵੇਖੋ ਪਹਿਲੀ ਝਲਕ - ਇੰਸਟਾਗ੍ਰਾਮ ਸਟੋਰੀ

ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ 2018 'ਚ ਰਿਲੀਜ਼ ਹੋਈ ਫ਼ਿਲਮ 'ਸਿੰਬਾ' ਹੁਣ ਐਨੀਮੇਸ਼ਨ 'ਚ ਬਣ ਕੇ ਤਿਆਰ ਹੈ। ਰਿਲਾਇੰਸ ਐਂਟਰਟੇਨਮੈਂਟ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਐਨੀਮੇਟਡ ਸਪਿਨ-ਆਫ ਸ਼ੋਅ 'ਸਮੈਸ਼ਿੰਗ ਸਿੰਬਾ' ਦਾ ਟੀਜ਼ਰ ਜਾਰੀ ਕਰ ਜਾਣਕਾਰੀ ਦਿੱਤੀ।

ਹੁਣ ਐਨੀਮੇਟੇਡ ਅਨਤਾਰ 'ਚ ਧੂਮ ਮਚਾਊ ਸਿੰਬਾ, ਵੇਖੋ ਪਹਿਲੀ ਝਲਕ
ਹੁਣ ਐਨੀਮੇਟੇਡ ਅਨਤਾਰ 'ਚ ਧੂਮ ਮਚਾਊ ਸਿੰਬਾ, ਵੇਖੋ ਪਹਿਲੀ ਝਲਕ

By

Published : Oct 14, 2020, 11:06 AM IST

ਮੁੰਬਈ: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦੀ ਫਿਲਮ 'ਸਿੰਬਾ' ਹੁਣ ਐਨੀਮੇਸ਼ਨ 'ਚ ਵੀ ਬਣ ਕੇ ਤਿਆਰ ਹੈ। ਫਿਲਮ ਦੇ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਹੈ। ਸ਼ੈੱਟੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਐਨੀਮੇਟਡ ਸਪਿਨ ਆਫ ਸ਼ੋਅ 'ਸਮੈਸ਼ਿੰਗ ਸਿੰਬਾ' ਦੇ ਟੀਜ਼ਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਸ਼ੇਅਰ ਕੀਤਾ।

ਇਹ ਸ਼ੋਅ ਇਸ ਸਾਲ ਦੀਵਾਲੀ 'ਤੇ ਇੱਕ ਕਿਡਜ਼ ਚੈਨਲ 'ਤੇ ਪ੍ਰਸਾਰਿਤ ਹੋਵੇਗਾ। ਰਿਲਾਇੰਸ ਐਂਟਰਟੇਨਮੈਂਟ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਲਿਖਿਆ, "ਸਮੈਸ਼ਿੰਗ ਸਿਮਬਾ ਗਰਜ ਰਿਹਾ ਹੈ, ਮਾਇੰਡ ਇਜ ਬਲੋਇੰਗ!

ਫਿਲਮ 'ਸਿੰਬਾ' 'ਚ ਰਣਵੀਰ ਕਪੂਰ ਇੱਕ ਪੁਲਿਸ ਅਧਿਕਾਰੀ ਦੀ ਭੂਮਿਕਾ 'ਚ ਨਜ਼ਰ ਆਏ ਸਨ, ਜਿਸ 'ਚ ਅਦਾਕਾਰਾ ਸਾਰਾ ਅਲੀ ਖਾਨ ਵੀ ਮੁੱਖ ਭੂਮਿਕਾ ਨਿਭਾ ਰਹੀ ਹੈ।

ਇਸ ਤੋਂ ਇਲਾਵਾ ਰਣਵੀਰ ਸਿੰਘ ਦੀ ਫਿਲਮ '83' ਵੀ ​​ਸਿਨੇਮਾਘਰਾਂ 'ਚ ਰਿਲੀਜ਼ ਲਈ ਤਿਆਰ ਹੈ। ਇਸ ਦਾ ਨਿਰਦੇਸ਼ਨ ਕਬੀਰ ਖਾਨ ਨੇ ਕੀਤਾ ਹੈ। ਇਹ ਫਿਲਮ ਇਸ ਸਾਲ ਅਪ੍ਰੈਲ ਵਿੱਚ ਰਿਲੀਜ਼ ਕੀਤੀ ਜਾਣੀ ਸੀ, ਪਰ ਕੋਰੋਨਾ ਦੇ ਕਾਰਨ ਮੁਲਤਵੀ ਕਰ ਦਿੱਤੀ ਗਈ ਸੀ।

ABOUT THE AUTHOR

...view details