ਦਿਲਜੀਤ ਵੀ ਆਏ ਸ਼ਹੀਦਾਂ ਲਈ ਅੱਗੇ - bollywood
ਮੁੰਬਈ:14 ਫ਼ਰਵਰੀ ਨੂੰ ਪੁਲਵਾਮਾ ਵਿੱਚ ਹੋਏ ਅੱਤਵਾਦੀ ਹਮਲੇ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ । ਸੋਸ਼ਲ ਮੀਡੀਆ 'ਤੇ ਸ਼ਹੀਦ ਪਰਿਵਾਰਾਂ ਦੇ ਦੁੱਖ ਨੂੰ ਦੇਖ ਕੇ ਹਰ ਕੋਈ ਦੁੱਖੀ ਹੋ ਰਿਹਾ ਹੈ।
ਬਾਲੀਵੁੱਡ ਤੇ ਪਾਲੀਵੁੱਡ ਤੋਂ ਕਲਾਕਾਰ ਉਹਨਾਂ ਦੀ ਮਦਦ ਲਈ ਅੱਗੇ ਵੀ ਆ ਰਹੇ ਹਨ । ਦਿਲਜੀਤ ਦੋਸਾਂਝ ਵੀ ਹੁਣ ਉਨ੍ਹਾਂ ਸ਼ਹੀਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਏ ਹਨ ।ਦਿਲਜੀਤ ਨੇ ਸੀਆਰਪੀਐਫ਼ ਵੈਲਫੇਅਰ ਨੂੰ 3 ਲੱਖ ਰੁਪਏ ਟ੍ਰਾਂਸਫ਼ਰ ਕੀਤੇ ਹਨ । ਇਸ ਟ੍ਰਾਂਸਫ਼ਰ ਦਾ ਸਕ੍ਰੀਨਸ਼ੌਟ ਦਿਲਜੀਤ ਨੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਭਾਵੁਕ ਹੁੰਦੇ ਹੋਏ ਉਹ ਪੋਸਟ ਲਿੱਖਦੇ ਹਨ ਕਿ "ਸਾਡੇ ਜਵਾਨ ਫੌਜੀਆਂ ਨੇ ਰਾਸ਼ਟਰ ਦੀ ਰੱਖਵਾਲੀ ਕੀਤੀ ਹੈ। ਦੇਸ਼ ਦੇ ਨਾਗਰਿਕਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਹੈ। ਉਹ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਹਨ, ਉਹ ਨਹੀਂ ਜਾਣਦੇ ਹੁੰਦੇ ਅਗਲੇ ਦਿਨ ਕੀ ਹੋਵੇਗਾ? ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀ ਪਤਾ ਸੀ ,ਅਗਲੀ ਵਾਰ ਘਰ ਦੇ ਵਾਰਿਸ ਲਾਂਸ਼ ਬਣ ਕੇ ਆਉਣਗੇ, ਅਸੀਂ ਉਨ੍ਹਾਂ ਦੇ ਦੁੱਖ ਨੂੰ ਖ਼ਤਮ ਨਹੀਂ ਕਰ ਸਕਦੇ, ਪਰ ਕੁਝ ਮਦਦ ਜ਼ਰੂਰ ਕਰ ਸਕਦੇ ਹਾਂ । ਇਸ ਮੁਸ਼ਕਲ ਸਮੇਂ ਵਿੱਚ, ਅਸੀਂ ਜਖ਼ਮੀ ਸਿਪਾਹੀਆਂ ਅਤੇ ਸ਼ਹੀਦ ਪਰਿਵਾਰਾਂ ਦੇ ਨਾਲ ਖੜ੍ਹੇ ਹਾਂ।"