ਪੰਜਾਬ

punjab

ETV Bharat / sitara

ਹੁਣ ਆਮਿਰ ਤੇ ਮਾਧੁਰੀ ਦੀ 'ਦਿਲ' ਫ਼ਿਲਮ ਦੇ ਸੀਕਵਲ ਦੀ ਤਿਆਰੀ! - ਮਾਧੁਰੀ ਦੀਕਸ਼ਤ

ਹੈਦਰਾਬਾਦ: ਸਾਲ 1990 ਵਿੱਚ ਇੰਦਰ ਕੁਮਾਰ ਨੇ ਆਮਿਰ ਖਾਨ ਅਤੇ ਮਾਧੁਰੀ ਦੀਕਸ਼ਤ ਨੂੰ ਲੈ ਕੇ ਫ਼ਿਲਮ 'ਦਿਲ' ਬਣਾਈ ਸੀ ਅਤੇ ਹੁਣ ਇਸ ਦਾ ਸੀਕਵਲ ਬਣਨ ਜਾ ਰਿਹਾ ਹੈ। ਇੰਦਰ ਕੁਮਾਰ ਨੇ ਕਿਹਾ ਕਿ 'ਦਿਲ 2' ਇੱਕ ਪ੍ਰੇਮ ਕਹਾਣੀ ਹੈ ਅਤੇ ਫ਼ਿਲਹਾਲ ਇਸ ਫ਼ਿਲਮ ਦੀ ਸਕਰਿਪਟ 'ਤੇ ਕੰਮ ਚੱਲ ਰਿਹਾ ਹੈ।

'ਦਿਲ' ਫ਼ਿਲਮ ਦੇ ਸੀਕਵਲ ਦੀ ਤਿਆਰੀ

By

Published : Feb 12, 2019, 11:40 AM IST

ਚਰਚਾ ਹੈ ਕਿ ਇੰਦਰ ਕੁਮਾਰ 'ਦਿਲ 2' ਆਪਣੀ ਬੇਟੀ ਸ਼ਵੇਤਾ ਕੁਮਾਰ ਅਤੇ ਕੁੱਝ ਨਵੇਂ ਅਦਾਕਾਰਾ ਨਾਲ ਬਣਾਉਣਗੇ। ਸ਼ਵੇਤਾ ਇਸ ਤੋਂ ਪਹਿਲਾਂ ਸਾਲ 2008 ਵਿੱਚ ਆਈ ਫ਼ਿਲਮ 'ਕਰਜ਼' ਵਿੱਚ ਹਿਮੇਸ਼ ਰੇਸ਼ਮਿਆ ਨਾਲ ਨਜ਼ਰ ਆ ਚੁੱਕੇ ਹਨ।
ਇੰਦਰ ਕੁਮਾਰ ਨੇ ਕਿਹਾ ਕਿ ਉਹ ਆਪਣੀ ਫ਼ਿਲਮ ਲਈ ਮਾਧੁਰੀ ਦੀਕਸ਼ਤ ਤੋਂ ਇੱਕ ਆਇਟਮ ਨੰਬਰ ਕਰਨ ਦੀ ਗੁਜ਼ਾਰਿਸ਼ ਕਰਨਗੇ। ਮਾਧੁਰੀ ਵਲੋਂ 'ਯੇ ਜਵਾਨੀ ਹੈ ਦੀਵਾਨੀ' ਵਿੱਚ ਕੀਤਾ ਗਿਆ ਆਇਟਮ ਨੰਬਰ 'ਘਾਘਰਾ' ਉਨ੍ਹਾਂ ਨੂੰ ਬੇਹਦ ਪਸੰਦ ਆਇਆ।
ਇਸ ਤੋਂ ਇਲਾਵਾ ਇੰਦਰ ਕੁਮਾਰ ਨੇ ਆਮਿਰ ਨੂੰ ਫ਼ਿਲਮ ਵਿੱਚ ਗੇਸਟ ਰੋਲ ਅਦਾ ਕਰਨ ਲਈ ਕਿਹਾ ਸੀ। ਆਮਿਰ ਨੇ ਆਫ਼ਰ ਠੁਕਰਾਇਆ ਨਹੀਂ ਸੀ ਪਰ ਅਜੇ ਉਹ ਆਪਣੀਆਂ ਬਾਕੀ ਫ਼ਿਲਮਾਂ ਵਿੱਚ ਰੁੱਝੇ ਹੋਏ ਹਨ ਇਸ ਲਈ ਉਨ੍ਹਾਂ ਨਾਲ ਤਰੀਕ ਦੀ ਗੱਲਬਾਤ ਚੱਲ ਰਹੀ ਹੈ।
ਦੱਸਣਯੋਗ ਹੈ ਕਿ ਫ਼ਿਲਮ 'ਦਿਲ' 90 ਦਹਾਕੇ ਦੀ ਹਿੱਟ ਫ਼ਿਲਮ ਸਾਬਿਤ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਫ਼ਿਲਮ 22 ਫ਼ਰਵਰੀ, 2019 ਤੱਕ ਰਿਲੀਜ਼ ਹੋ ਸਕਦੀ ਹੈ।

ABOUT THE AUTHOR

...view details