ਪੰਜਾਬ

punjab

ETV Bharat / sitara

ਇੱਕ ਚੰਗੀ ਫ਼ਿਲਮ ਦੇਣ ਤੋਂ ਇਲਾਵਾ ਕੁਝ ਵੀ ਮਹੱਤਵਪੂਰਨ ਨਹੀਂ ਹੈ: ਮਿਲਾਪ ਜ਼ਾਵੇਰੀ

ਬਾਲੀਵੁੱਡ ਨਿਰਦੇਸ਼ਕ ਮਿਲਾਪ ਜ਼ਾਵੇਰੀ ਆਪਣੀ ਆਉਣ ਵਾਲੀ ਫ਼ਿਲਮ 'ਮਰਜਾਵਾਂ' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਇਸ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ, ਦਰਸ਼ਕਾਂ ਦੇ ਪੈਸੇ ਅਤੇ ਸਮੇਂ ਦੇ ਯੋਗ ਫ਼ਿਲਮ ਦੇਣ ਤੋਂ ਇਲਾਵਾ ਹੋਰ ਕੁਝ ਵੀ ਜ਼ਰੂਰੀ ਨਹੀਂ ਹੈ। 'ਮਰਜਾਵਾਂ' 'ਚ ਸਿਧਾਰਥ ਮਲਹੋਤਰਾ ਅਤੇ ਤਾਰਾ ਸੁਤਾਰੀਆ ਇੱਕ ਦੂਜੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ 15 ਨਵੰਬਰ ਨੂੰ ਰਿਲੀਜ਼ ਹੋਵੇਗੀ।

ਫ਼ੋਟੋ

By

Published : Nov 9, 2019, 3:59 PM IST

ਮੁੰਬਈ: ਕਈ ਹਿੱਟ ਫ਼ਿਲਮਾ ਦੇਣ ਤੋਂ ਬਾਅਦ ਬਾਲੀਵੁੱਡ ਨਿਰਦੇਸ਼ਕ ਮਿਲਾਪ ਜ਼ਾਵੇਰੀ ਆਪਣੀ ਆਉਣ ਵਾਲੀ ਫ਼ਿਲਮ 'ਮਰਜਾਵਾਂ' ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੇ ਹਨ। ਇਸ 'ਤੇ ਉਨ੍ਹਾਂ ਦਾ ਕਹਿਣਾ ਹੈ ਕਿ, ਦਰਸ਼ਕਾਂ ਦੇ ਪੈਸੇ ਅਤੇ ਸਮੇਂ ਦੇ ਯੋਗ ਫ਼ਿਲਮ ਦੇਣ ਤੋਂ ਇਲਾਵਾ ਹੋਰ ਕੁਝ ਵੀ ਜ਼ਰੂਰੀ ਨਹੀਂ ਹੈ। 'ਮਰਜਾਵਾਂ' 'ਚ ਸਿਧਾਰਥ ਮਲਹੋਤਰਾ ਅਤੇ ਤਾਰਾ ਸੁਤਾਰੀਆ ਇੱਕ ਦੂਜੇ ਨਾਲ ਨਜ਼ਰ ਆਉਣਗੇ। ਇਹ ਫ਼ਿਲਮ 15 ਨਵੰਬਰ ਨੂੰ ਰਿਲੀਜ਼ ਹੋਵੇਗੀ।

ਹੋਰ ਪੜ੍ਹੋ: 'ਮਰਜਾਵਾਂ' ਦਾ ਗੀਤ 'ਕਿੰਨਾ ਸੋਨਾ' ਉੱਤੇ ਕਾਪੀਰਾਈਟ ਦਾ ਦੋਸ਼

ਇਹ ਫ਼ਿਲਮ ਇੱਕ ਲਵ ਸਟੋਰੀ ਹੋਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ, ਫ਼ਿਲਮ ਦੇ ਟ੍ਰੇਲਰ ਵਿੱਚ ਜਿਸ ਤਰ੍ਹਾ ਦੇ ਐਕਸ਼ਨ ਵਾਲੇ ਸੀਨ ਦਿਖਾਏ ਗਏ ਹਨ, ਉਨ੍ਹਾਂ ਨੇ ਪ੍ਰਸ਼ੰਸ਼ਕਾਂ ਨੂੰ ਸਿਨੇਮਾਘਰਾਂ ਵੱਲ ਆਕਰਸ਼ਿਤ ਕੀਤਾ ਹੈ।ਜ਼ਾਵੇਰੀ ਨੇ ਹਾਲ ਹੀ ਵਿੱਚ ਇੱਕ ਇੰਟਰਵਿਉ ਵਿੱਚ ਦੱਸਿਆ ਕਿ, "ਮੇਰੇ ਲਈ ਸਿਨੇਮਾਂ ਇੱਕ ਰਾਹਤ ਹੈ। ਥੀਏਟਰ ਵਿੱਚ ਦਰਸ਼ਕਾਂ ਨੂੰ ਚੰਗਾ ਸਮਾਂ ਦੇਣ ਤੋਂ ਇਲਾਵਾ ਹੋਰ ਕੁਝ ਵੀ ਮਹੱਤਵਪੂਰਣ ਨਹੀਂ ਹੈ ਤਾਂ ਜੋ ਦਰਸ਼ਕ ਫ਼ਿਲਮ ਦੇਖਣ ਤੋਂ ਬਾਅਦ ਕਹਿਣਾ ਕਿ ਇਹ ਫ਼ਿਲਮ ਪੈਸਾ ਵਸੂਲ ਹੈ! ਇਹ ਮੈਨੂੰ ਜਾਪਦਾ ਹੈ ਕਿ, ਲੋਕ ਖ਼ਾਸਕਰ ਆਲੋਚਕ ਵਧੇਰੇ ਬੌਧਿਕ ਫ਼ਿਲਮਾਂ ਵੱਲ ਮੁੜਦੇ ਹਨ। ਉਹ ਫ਼ਿਲਮਾਂ ਨੂੰ ਉਨ੍ਹਾਂ ਦਰਸ਼ਕਾਂ ਨਾਲੋਂ ਵਧੇਰੇ ਗੰਭੀਰਤਾ ਨਾਲ ਲੈਂਦੇ ਹਨ, ਜੋ ਇਨ੍ਹਾਂ ਫ਼ਿਲਮਾਂ ਨੂੰ ਵੇਖਦੇ ਹਨ ਅਤੇ ਆਪਣੇ ਬਾਕਸ ਆਫਿਸ 'ਤੇ ਕਮਾਈ ਵਧਾਉਂਦੇ ਹਨ। "

ABOUT THE AUTHOR

...view details