ਪੰਜਾਬ

punjab

ETV Bharat / sitara

ਰਿਤਿਕ ਵਰਗਾ ਡਾਂਸਰ ਬਣਨਾ ਚਾਹੁੰਦੀ ਹੈ ਨੋਰਾ ਫ਼ਤੇਹੀ - ਬਾਲੀਵੁੱਡ ਤੋਂ ਖ਼ਬਰਾਂ

ਨੋਰਾ ਇੱਕ ਚੈਟ ਸ਼ੋਅ ਵਿੱਚ ਸ਼ਾਮਲ ਹੋਈ ਸੀ, ਜਿੱਥੇ ਨੋਰਾ ਤੋਂ ਪੁੱਛਿਆ ਗਿਆ ਕਿ ਉਹ ਸਕ੍ਰੀਨ ਉੱਤੇ ਕਿਸ ਅਦਾਕਾਰ ਨਾਲ ਡਾਂਸ ਕਰਨਾ ਪਸੰਦ ਕਰੇਗੀ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਨੋਰਾ ਨੇ ਸੁਪਰਸਟਾਰ ਰਿਤਿਕ ਰੋਸ਼ਨ ਦਾ ਨਾਂਅ ਲਿਆ।

nora fatehi wants to share screen with hrithik roshan
ਫ਼ੋਟੋ

By

Published : Apr 7, 2020, 10:20 PM IST

ਮੁੰਬਈ: ਇਨ੍ਹੀਂ ਦਿਨੀਂ ਬਾਲੀਵੁੱਡ ਵਿੱਚ ਆਪਣੀ ਪ੍ਰੋਫੋਮਸ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਨੋਰਾ ਫਤੇਹੀ ਨੂੰ ਤਾਂ ਸਾਰੇ ਜਾਣਦੇ ਹਨ। ਭਾਰਤ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਨੋਰਾ ਦੇ ਡਾਂਸ ਦੀ ਚਰਚ ਹੈ ਤੇ ਉਨ੍ਹਾਂ ਨੂੰ ਲੋਕ ਕਾਫ਼ੀ ਪਸੰਦ ਕਰਦੇ ਹਨ।

ਹਾਲ ਹੀ ਵਿੱਚ ਨੋਰਾ ਇੱਕ ਚੈਟ ਸ਼ੋਅ ਵਿੱਚ ਸ਼ਾਮਲ ਹੋਈ ਸੀ, ਜਿੱਥੇ ਨੋਰਾ ਤੋਂ ਪੁੱਛਿਆ ਗਿਆ ਕਿ ਉਹ ਸਕ੍ਰੀਨ ਉੱਤੇ ਕਿਸ ਅਦਾਕਾਰ ਨਾਲ ਡਾਂਸ ਕਰਨਾ ਪਸੰਦ ਕਰੇਗੀ?

ਇਸ ਸਵਾਲ ਦਾ ਜਵਾਬ ਦਿੰਦੇ ਹੋਏ ਨੋਰਾ ਨੇ ਸੁਪਰਸਟਾਰ ਰਿਤਿਕ ਰੋਸ਼ਨ ਦਾ ਨਾਂਅ ਲਿਆ ਤੇ ਕਿਹਾ,"ਮੈਂ ਬਾਲੀਵੁੱਡ ਵਿੱਚ ਹਮੇਸ਼ਾ ਤੋਂ ਸਿਰਫ਼ ਇੱਕ ਨੂੰ ਦਿਲ ਤੋਂ ਪਿਆਰ ਕਰਦੀ ਹਾਂ, ਜੋ ਰੀਤਿਕ ਰੋਸ਼ਨ ਹੈ, ਇਸ ਬਿਹਤਰੀਨ ਅਦਾਕਾਰ ਦੀ ਮੈ ਕੋ-ਸਟਾਰ ਜ਼ਰੂਰ ਬਣਨਾ ਚਾਹਾਂਗੀ।"

ਦੱਸ ਦਈਏ ਕਿ ਨੋਰਾ ਫਤੇਹੀ ਇੱਕ ਅਦਾਕਾਰ ਦੇ ਨਾਲ ਨਾਲ ਇੱਕ ਡਾਂਸਰ ਤੇ ਸਿੰਗਰ ਵੀ ਹੈ। ਉਨ੍ਹਾਂ ਨੇ ਹਾਲ ਹੀ ਵਿੱਚ ਆਈ ਫ਼ਿਲਮ 'ਸਟ੍ਰੀਟ ਡਾਂਸਰ 3ਡੀ' ਵਿੱਚ ਕਾਫ਼ੀ ਸੁਰਖੀਆਂ ਬਟੋਰੀਆਂ ਸਨ ਤੇ ਉਨ੍ਹਾਂ ਦੀ ਫੈਨ ਫਾਲਇੰਗ ਦਿਨੋਂ ਦਿਨ ਵੱਧਦੀ ਜਾ ਰਹੀ ਹੈ।

ABOUT THE AUTHOR

...view details