ਮੁੰਬਈ: ਬਿੱਗ ਬੌਸ 13 ਦਾ ਘਰ ਇਨ੍ਹੀਂ ਦਿਨੀਂ ਯੁੱਧ ਦਾ ਮੈਦਾਨ ਬਣ ਗਿਆ ਹੈ ਤੇ ਪ੍ਰਤੀਯੋਗੀਆਂ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸੱਪ ਦੀ ਪੌੜੀ ਦੇ ਟਾਸਕ ਦੌਰਾਨ ਬੁਰੀ ਤਰ੍ਹਾਂ ਲੜਨ ਤੋਂ ਬਾਅਦ, ਬਿੱਗ ਬੌਸ ਨੇ ਟਾਸਕ ਨੂੰ ਰੱਦ ਕਰ ਦਿੱਤਾ ਅਤੇ ਸਾਰਿਆਂ ਨੂੰ ਬੇ-ਘਰ ਹੋਣ ਲਈ ਨਾਮਜ਼ਦ ਕਰ ਦਿੱਤਾ। ਸ਼ੋਅ ਦੇ ਡਰਾਮੇ ਤੋਂ ਬਾਅਦ, ਪ੍ਰਤੀਯੋਗੀਆਂ ਸਮੇਤ ਦਰਸ਼ਕ ਵੀਕੈਂਡ ਦੇ ਐਪੀਸੋਡ ਵਿੱਚ ਸਲਮਾਨ ਖ਼ਾਨ ਦੀ ਪ੍ਰਤੀਕ੍ਰਿਆ ਦਾ ਇੰਤਜ਼ਾਰ ਕਰ ਰਹੇ ਹਨ।
ਹੋਰ ਪੜ੍ਹੋ: Public Review: ਦਰਸ਼ਕਾਂ ਨੂੰ ਦਾਦੀ ਦੇ ਕਿਰਦਾਰ ਵਿੱਚ ਪਸੰਦ ਆਈਆਂ ਤਾਪਸੀ ਤੇ ਭੂਮੀ
ਬਿੱਗ ਬੌਸ ਵਿੱਚ ਹਾਈਵੋਲਟੇਜ਼ ਡਰਾਮਾ ਵੇਖਣ ਤੋਂ ਬਾਅਦ, ਹਰ ਕਿਸੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਇਸ ਹਫ਼ਤੇ ਸ਼ੋਅ ਵਿੱਚ ਕਿਸ ਪ੍ਰਤੀਯੋਗੀ ਦਾ ਸਫ਼ਰ ਖ਼ਤਮ ਹੋਵੇਗਾ, ਪਰ ਇਸ ਵਿੱਚ ਇੱਕ ਮੋੜ ਵੀ ਹੈ। ਰਿਪੋਰਟ ਦੇ ਅਨੁਸਾਰ, ਇਸ ਵਾਰ ਬਿੱਗ ਬੌਸ ਦੇ ਨਿਰਮਾਤਾਵਾਂ ਨੇ ਫ਼ੈਸਲਾ ਲਿਆ ਹੈ ਕਿ ਇਸ ਹਫ਼ਤੇ ਕਿਸੇ ਵੀ ਪ੍ਰਤੀਯੋਗੀ ਨੂੰ ਘਰ ਤੋਂ ਬੇ-ਘਰ ਨਹੀਂ ਕੀਤਾ ਜਾਵੇਗਾ। ਦਰਅਸਲ, ਇਸ ਵੀਕੈਂਡ ਸ਼ੋਅ ਵਿੱਚ ਦੀਵਾਲੀ ਮਨਾਈ ਜਾਵੇਗੀ। ਦੀਵਾਲੀ ਦੇ ਤੋਹਫ਼ੇ ਵਜੋਂ ਇਸ ਹਫ਼ਤੇ ਕੋਈ ਵੀ ਪ੍ਰਤੀਯੋਗੀ ਸ਼ੋਅ ਤੋਂ ਬਾਹਰ ਨਹੀਂ ਹੋਵੇਗਾ। ਬਿੱਗ ਬੌਸ ਦੇ ਫੈਨਸ ਕਲੱਬ ਦੇ ਅਨੁਸਾਰ, ਇਸ ਹਫ਼ਤੇ ਬਿੱਗ ਬੌਸ ਦੇ ਘਰ ਵਿੱਚ ਐਲੀਮਿਨੇਸ਼ਨ ਦੀ ਬਜਾਏ, ਵਾਈਲਡ ਕਾਰਡ ਦਾ ਐਂਟਰੀ ਹੋਵੇਗੀ।
ਵੀਕੈਂਡ ਵਿੱਚ ਇਹ ਹੋਣਗੇ ਮਹਿਮਾਨ
ਦੀਵਾਲੀ ਦੇ ਵਿਸ਼ੇਸ਼ ਮੌਕੇ 'ਤੇ ਕਈ ਮਸ਼ਹੂਰ ਹਸਤੀਆਂ ਬਿੱਗ ਬੌਸ ਦੇ ਘਰ ਮਹਿਮਾਨਾਂ ਵਜੋਂ ਦਾਖ਼ਲ ਹੋਣਗੀਆਂ। ਭਾਰਤੀ ਸਿੰਘ ਦੇ ਪਤੀ ਹਰਸ਼ ਲਿਮਬਾਚਿਆਂ, ਸਾਨਾ ਖ਼ਾਨ, ਉਰਵਸ਼ੀ ਢੋਲਕੀਆਂ ਦੇ ਨਾਵਾਂ ਦੀ ਚਰਚਾ ਕੀਤੀ ਜਾ ਰਹੀ ਹੈ।