ਹੈਦਰਾਬਾਦ: ਫ਼ਿਲਮ ਨਿਰਦੇਸ਼ਕ ਨਿਸ਼ੀਕਾਂਤ ਕਾਮਤ ਜਿਗਰ ਸਿਰੋਸਿਸ ਦੇ ਪੀੜਤ ਹਨ। ਇਸ ਬਿਮਾਰੀ ਕਾਰਨ ਉਹ ਪਿਛਲੇ 10 ਦਿਨਾਂ ਤੋਂ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਹਨ। ਉਨ੍ਹਾਂ ਦੀ ਹਾਲਤ ਬਹੁਤ ਗੰਭੀਰ ਦੱਸੀ ਜਾ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਲੰਬੇ ਸਮੇਂ ਤੋਂ ਜਿਗਰ ਦੀ ਸਮੱਸਿਆ ਸੀ, ਜੋ ਇੱਕ ਵਾਰ ਫਿਰ ਤੋਂ ਵੱਧ ਗਈ ਹੈ। ਇਸ ਕਾਰਨ ਨਿਸ਼ੀਕਾਂਤ ਨੂੰ ਹੈਦਰਾਬਾਦ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਹ ਆਈਸੀਯੂ ਵਿੱਚ ਹਨ।
ਨਿਸ਼ੀਕਾਂਤ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਬਤੌਰ ਨਿਰਦੇਸ਼ਕ ਮਰਾਠੀ ਫ਼ਿਲਮ 'ਡੋਂਬਿਵਲੀ ਫਾਸਟ' ਨਾਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਰਿਤੇਸ਼ ਦੇਸ਼ਮੁਖ ਅਤੇ ਰਾਧਿਕਾ ਆਪਟੇ ਵਰਗੀਆਂ ਹਿੱਟ ਫਿਲਮਾਂ 'ਲਯ ਭਾਰੀ' ਅਤੇ 'ਫੁੱਗੇ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ। ਮਰਾਠੀ ਫ਼ਿਲਮ ' ਸਾਤਾਚਯਾ ਆਤ ਘਰਾਤ' ਲਿਖਣ ਤੋਂ ਇਲਾਵਾ, ਉਨ੍ਹਾਂ ਨੇ ਇਸ ਫ਼ਿਲਮ ਵਿੱਚ ਅਦਾਕਾਰੀ ਵੀ ਕੀਤੀ ਹੈ।
2006 ਵਿੱਚ, ਉਨ੍ਹਾਂ ਨੇ ਬਾਲੀਵੁੱਡ ਵਿੱਚ ਐਂਟਰੀ ਕੀਤੀ ਅਤੇ 2008 ਵਿੱਚ ਮੁੰਬਈ ਬੰਬ ਧਮਾਕੇ ‘ਤੇ ਅਧਾਰਤ ਫ਼ਿਲਮ‘ ਮੁੰਬਈ ਮੇਰੀ ਜਾਨ ’ਬਣਾਈ।