ਮੁੰਬਈ: ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੀ ਜੋੜੀ ਬਾਲੀਵੁੱਡ ਦੇ ਨਾਲ-ਨਾਲ ਹੀ ਹਾਲੀਵੁੱਡ 'ਚ ਕਾਫ਼ੀ ਚਰਚਾ ਵਿੱਚ ਹੈ। ਦੋਵਾਂ ਦੀਆਂ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੁੰਦੀਆਂ ਹਨ। ਲੋਕਾਂ ਵੱਲੋਂ ਇਨ੍ਹਾਂ ਦੀ ਜੋੜੀ ਨੂੰ ਕਾਫ਼ੀ ਪਸੰਦ ਵੀ ਕੀਤਾ ਜਾਂਦਾ ਹੈ ਪਰ ਉਨ੍ਹਾਂ ਦੇ ਦਿਮਾਗ 'ਚ ਹਮੇਸ਼ਾ ਇਹ ਪ੍ਰਸ਼ਨ ਹੁੰਦਾ ਹੈ ਕਿ ਨਿਕ ਜੋਨਸ ਨੇ ਆਪਣੇ ਤੋਂ 10 ਸਾਲ ਵੱਡੀ ਪ੍ਰਿਯੰਕਾ ਚੋਪੜਾ ਨਾਲ ਵਿਆਹ ਕਿਉਂ ਕੀਤਾ ਹੈ? ਇਸ ਨੂੰ ਲੈ ਕੇ ਦੋਵਾਂ ਨੂੰ ਕਈ ਵਾਰ ਸੋਸ਼ਲ ਮੀਡੀਆ 'ਤੇ ਕਾਫ਼ੀ ਟ੍ਰੋਲ ਕੀਤਾ ਜਾਂਦਾ ਹੈ। ਪਰ ਹੁਣ ਨਿਕ ਜੋਨਸ ਨੇ ਪ੍ਰਸ਼ੰਸਕਾਂ ਦੇ ਇਸ ਸਵਾਲ ਦਾ ਜਵਾਬ ਦਿੱਤਾ ਹੈ।
ਨਿਕ ਜੋਨਸ ਦਾ ਟ੍ਰੋਲਸ ਨੂੰ ਕਰਾਰਾ ਜਵਾਬ - ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ
ਨਿਕ ਜੋਨਸ ਅਤੇ ਪ੍ਰਿਯੰਕਾ ਚੋਪੜਾ ਦੇ ਅੰਤਰ ਨੂੰ ਲੈ ਕੇ ਉਹ ਕਈ ਵਾਰ ਸੋਸ਼ਲ ਮੀਡੀਆ ਉੱਤੇ ਟ੍ਰੋਲ ਹੋਏ ਹਨ, ਜਿਸ ਨੂੰ ਲੈ ਕੇ ਹੁਣ ਨਿਕ ਨੇ ਜਵਾਬ ਦਿੰਦਿਆ ਸਾਰਿਆਂ ਦਾ ਮੰਹੂ ਬੰਦ ਕਰ ਦਿੱਤਾ ਹੈ।
ਦਰਅਸਲ, ਨਿਕ ਜੋਨਸ ਦੀ ਉਮਰ 27 ਸਾਲ ਹੈ ਤੇ ਪ੍ਰਿਯੰਕਾ ਚੋਪੜਾ 37 ਸਾਲ ਦੀ ਹੈ। ਫ਼ਿਲਹਾਲ ਨਿਕ ਜੋਨਸ ਇੱਕ ਸਿੰਗਿੰਗ ਰਿਐਲਿਟੀ ਸ਼ੋਅ ਨੂੰ ਜੱਜ ਕਰ ਰਹੇ ਹਨ। ਉਸੇ ਸ਼ੋਅ ਦੇ ਦੂਜੇ ਜੱਜ ਕੈਲੀ ਕਲਾਰਕਸਨ ਨੇ ਨਿਕ ਜੋਨਸ ਤੋਂ ਉਨ੍ਹਾਂ ਅਤੇ ਪ੍ਰਿਯੰਕਾ ਚੋਪੜਾ ਵਿਚਾਲੇ ਉਮਰ 'ਚ ਫਰਕ 'ਤੇ ਮਜ਼ਾਕੀਆ ਢੰਗ ਨਾਲ ਪੁੱਛਗਿੱਛ ਕੀਤੀ।ਕੈਲੀ ਨੇ ਨਿਕ ਨੂੰ ਪੁੱਛਿਆ," ਮੈਂ 37 ਸਾਲਾਂ ਦਾ ਹਾਂ, ਤੁਸੀਂ ਸ਼ਾਇਦ 27 ਸਹੀ ਹੈ?" ਇਸ ਦੇ ਨਾਲ ਹੀ ਨਿਕ ਨੇ ਉਸ ਨੂੰ ਹਾਜ਼ਰ ਜਵਾਬ ਪੇਸ਼ ਕਰ ਦਿੱਤੇ।
ਇਸ ਪ੍ਰਸ਼ਨ ਉੱਤੇ ਨਿੱਕ ਨੇ ਕਿਹਾ ਕਿ, "ਮੈਂ 27 ਦਾ ਹਾਂ ਤੇ ਮੇਰੀ ਪਤਨੀ 37 ਦੀ, ਤੁਹਾਨੂੰ ਨਹੀਂ ਲੱਗਦਾ ਕਿ ਇਹ ਕੂਲ ਹੈ?" ਨਿਕ ਜੋਨਸ ਦੇ ਇਸ ਸਖ਼ਤ ਜਵਾਬ ਤੋਂ ਪ੍ਰਸ਼ੰਸਕ ਬਹੁਤ ਪ੍ਰਭਾਵਿਤ ਹੋਏ ਹਨ।