ਮੁੰਬਈ: ਅਮਰੀਕੀ ਪੌਪ ਸਟਾਰ ਨਿਕ ਜੋਨਸ ਨੇ ਆਪਣੀ ਪਤਨੀ ਬਾਲੀਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਸਾੜੀ ਵਿੱਚ ਬਿਹਤਰ ਲੁੱਕ ਲਈ ਪ੍ਰਸ਼ੰਸਾ ਕੀਤੀ ਹੈ। ਪ੍ਰਿਅੰਕਾ ਤੇ ਨਿੱਕ ਇੱਕ ਦੂਜੇ ਦੀ ਤਸਵੀਰਾਂ ਨੂੰ ਸਾਂਝਾ ਕਰਨ ਦੇ ਇਲਾਵਾ ਇੱਕ-ਦੂਜੇ ਦੀ ਤਸਵੀਰਾਂ ਉੱਤੇ ਵੀ ਪਿਆਰ ਦਿਖਾਉਣਾ ਨਹੀਂ ਭੁੱਲਦੇ ਹਨ। ਪ੍ਰਿਅੰਕਾ ਨੇ ਇੱਕ ਨੀਲੀ ਸਾੜੀ ਵਿੱਚ ਖੂਬਸੂਰਤ ਤਸਵੀਰ ਸਾਂਝੀ ਕੀਤੀ, ਜਿਸ 'ਤੇ ਨਿਕ ਨੇ ਕੰਮੈਂਟ ਕਰਦਿਆਂ ਲਿਖਿਆ,''Stunning"
ਹੋਰ ਪੜ੍ਹੋ: ਕਲਾਕਾਰਾਂ ਦੇ ਹੁਨਰ ਦੇਖ ਕੇ ਕਰਦੀ ਹਾਂ ਕਾਸਟ: ਅਸ਼ਵਿਨੀ ਅਈਅਰ ਤਿਵਾੜੀ
ਨਿਕ ਦੀ ਪ੍ਰਤੀਕ੍ਰਿਆ ਪ੍ਰਿਅੰਕਾ ਦੀ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਫ਼ੋਟੋ ਉੱਤੇ ਆਈ, ਜਿਸ ਵਿੱਚ ਉਨ੍ਹਾਂ ਨੇ ਨੀਲੀ ਸਾੜ੍ਹੀ ਪਾਈ ਹੋਈ ਹੈ। ਦੱਸਣਯੋਗ ਹੈ ਕਿ ਉਹ ਹਾਲ ਹੀ ਵਿੱਚ ਮੁੰਬਈ ਵਿੱਚ ਇੱਕ ਸਮਾਗਮ ਵਿੱਚ ਸ਼ਾਮਲ ਹੋਈ ਸੀ।
ਹੋਰ ਪੜ੍ਹੋ: ਸ਼ੁਭ ਮੰਗਲ ਜ਼ਿਆਦਾ ਸਾਵਧਾਨ: ਹੋਮੋਫੋਬੀਆ ਤੋਂ ਬਚਾਉਣ ਆ ਰਹੇ ਨੇ ਆਯੁਸ਼ਮਾਨ
ਇਸ ਤਸਵੀਰ 'ਚ ਪ੍ਰਿਅੰਕਾ ਨੇ ਨੀਲੀ ਸਾੜ੍ਹੀ ਨਾਲ ਮੇਲ ਖਾਂਦਾ ਸਲੀਵਲੈੱਸ ਬਲਾਊਜ਼ ਅਤੇ ਨੀਲੀਆਂ ਚੂੜੀਆਂ ਪਾਈਆਂ ਹੋਈਆਂ ਹਨ। ਇਸ 'ਚ ਪ੍ਰਿਅੰਕਾ ਦੇਸੀ ਲੁੱਕ ਵਿੱਚ ਦਿਖਾਈ ਦੇ ਰਹੀ ਹੈ। ਪ੍ਰਿਅੰਕਾ ਦੇ ਲੁੱਕ ਨੇ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਵੀ ਪ੍ਰਭਾਵਤ ਕੀਤਾ। ਉਰਵਸ਼ੀ ਨੇ ਵੀ ਨਿਕ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਨੂੰ ਪਸੰਦ ਕੀਤਾ। ਪ੍ਰਿਅੰਕਾ ਦੀ ਇਸ ਤਸਵੀਰ ਨੂੰ ਪ੍ਰਸ਼ੰਸਕ ਵੀ ਬਹੁਤ ਪਸੰਦ ਕਰ ਰਹੇ ਹਨ, ਜੋ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।