ਪੰਜਾਬ

punjab

ETV Bharat / sitara

'ਹੌਲੀ ਹੌਲੀ' ਗਾਣੇ 'ਤੇ ਨੱਚਦੇ ਹੋਏ ਨਜ਼ਰ ਆਏ ਨਿਕ ਤੇ ਪ੍ਰਿਯੰਕਾ - bollywood latest news

ਪ੍ਰਿਯੰਕਾਅਤੇ ਨਿਕ ਦੇ ਡਾਂਸ ਦੀ ਵੀਡੀਓ ਨਿਕ ਦੀ ਭਾਬੀ ਡੈਨੀਅਲ ਜੋਨਾਸ ਨੇ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਪੰਜਾਬੀ ਗਾਣੇ ਉੱਤੇ ਨੱਚ ਰਹੇ ਨਿਕ ਦਾ ਇਹ ਡਾਂਸ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ।

ਫ਼ੋਟੋ

By

Published : Sep 18, 2019, 2:05 PM IST

ਮੁੰਬਈ- ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਇੱਕ ਵੀਡੀਓ ਦੇ ਕਾਰਨ ਕਾਫ਼ੀ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਨਿਕਦਾ ਜਨਮਦਿਨ ਲੰਘਿਆ ਹੈ। ਇਸ ਮੌਕੇ, ਪ੍ਰਿਯੰਕਾਨੇ ਨਿਕ ਨਾਲ ਇੱਕ ਖ਼ਾਸ ਡੇਟ ਪਲੈਨ ਕੀਤੀ ਸੀ। ਇਸ ਦੇ ਨਾਲ ਹੀ ਨਿਕ ਨੂੰ ਵੀ ਬਾਲੀਵੁੱਡ ਦੇ ਗਾਣਿਆਂ 'ਤੇ ਡਾਂਸ ਕਰਦੇ ਦੇਖਿਆ ਗਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਧੂੰਮਾ ਪਾ ਰਹੀ ਹੈ।

ਹੋਰ ਪੜ੍ਹੋ: HappyBirthdayNickJonas: 13 ਸਾਲ ਦੀ ਉਮਰ 'ਚ ਆਈ ਸੀ ਨਿਕ ਦੀ ਪਹਿਲੀ ਐਲਬਮ

ਦਰਅਸਲ, ਇੰਟਰਨੈਟ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਨਿਕ ਦੀ ਭਾਬੀ ਡੈਨੀਅਲ ਜੋਨਸਨੇ ਸ਼ੇਅਰ ਕੀਤਾ ਸੀ। ਇਸ ਵੀਡੀਓ 'ਚ ਨਿਕ ਅਤੇ ਪ੍ਰਿਯੰਕਾ ਬਾਲੀਵੁੱਡ ਦੇ ਅਜੈ ਦੇਵਗਨ ਦੇ ਗਾਣੇ 'ਹੌਲੀ ਹੌਲੀ ਗਿੱਡੇ' 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

ਨਿਕ ਪ੍ਰਿਅੰਕਾ ਦੇ ਸਟਾਈਲ ਦੀ ਨਕਲ ਕਰਦੇ ਹੋਏ ਡਾਂਸ ਕਰਦੇ ਦਿਖਾਈ ਦੇ ਰਹੇ ਹਨ, ਪਰ ਨਿਕ ਹੀ ਜਲਦੀ ਰੋਕ ਜਾਂਦੇ ਹਨ। ਇਸ ਦੇ ਨਾਲ ਹੀ, ਪ੍ਰਿਅੰਕਾ ਨਿਕ ਦੇ ਅੰਦਾਜ਼ 'ਤੇ ਹੱਸਦੇ ਹੋਈ, ਨੱਚਣਾ ਜਾਰੀ ਰੱਖਦੀ ਹੈ। ਡਾਂਸ ਕਰਦੇ ਹੋਏ ਪ੍ਰਿਅੰਕਾ ਦਾ ਹਾਸਾ ਨਹੀਂ ਰੁਕਦਾ। ਇੱਥੋਂ ਤੱਕ ਕਿ ਇੰਸਟਾਗ੍ਰਾਮ 'ਤੇ ਟਿੱਪਣੀ ਕਰਦੇ ਹੋਏ ਪ੍ਰਿਯੰਕਾ ਨੇ ਅਮੇਜ਼ਿੰਗ ਦੇ ਨਾਲ HAHA ਵੀ ਲਿਖਿਆ.

ਪ੍ਰਸ਼ੰਸਕਾਂ ਨੇ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਹੈ। ਕੁਝ ਪ੍ਰਸ਼ੰਸਕ ਅਜਿਹੇ ਵੀ ਹਨ, ਜੋ ਨਿਕ ਦੇ ਡਾਂਸ ਦਾ ਮਜ਼ਾਕ ਉਡਾ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, ਨਿਕ ਨੂੰ ਡਾਂਸ ਕਰਨਾ ਨਹੀਂ ਆਉਂਦਾ, ਪਰ ਅਸੀਂ ਅਜੇ ਵੀ ਉਨ੍ਹਾਂ ਨੂੰ ਪਸੰਦ ਕਰਦੇ ਹਾਂ। ਇਸ ਤੋਂ ਇਲਾਵਾ ਨਿਕ ਅਤੇ ਪ੍ਰਿਅੰਕਾ ਸ਼ੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ।

ABOUT THE AUTHOR

...view details