ਮੁੰਬਈ: ਪ੍ਰਿਯੰਕਾ ਚੋਪੜਾ ਦੇ ਪਤੀ ਅਤੇ ਅਮਰੀਕਨ ਪਾਪ ਗਾਇਕ ਨਿਕ ਜੋਨਸ ਸੋਮਵਾਰ ਨੂੰ 27 ਸਾਲਾਂ ਦੇ ਹੋ ਗਏ ਹਨ। ਨਿਕ ਜੋਨਸ ਦਾ ਪੂਰਾ ਨਾਂਅ ਨਿਕੋਲਸ ਜੋਰੀ ਜੋਨਸ ਹੈ। ਨਿਕ ਗਾਇਕੀ ਤੋਂ ਇਲਾਵਾ ਗੀਤ ਲਿਖਦੇ ਵੀ ਹਨ ਅਤੇ ਫ਼ਿਲਮਾਂ 'ਚ ਅਦਾਕਾਰੀ ਵੀ ਕਰ ਚੁੱਕੇ ਹਨ। ਜੋਨਸ ਸਿਰਫ਼ 7 ਸਾਲ ਦੀ ਉਮਰ 'ਚ ਰੰਗਮੰਚ 'ਚ ਬਤੌਰ ਬਾਲ ਕਲਾਕਾਰ ਕੰਮ ਕਰਦੇ ਸਨ। ਸਾਲ 2006 'ਚ ਉਨ੍ਹਾਂ ਦੀ ਪਹਿਲੀ ਐਲਬਮ 'ਇਟਸ ਅਬਾਊਟ ਟਾਇਮ' ਆਈ ਸੀ। ਉਸ ਵੇਲੇ ਨਿਕ ਦੀ ਉਮਰ ਸਿਰਫ਼ 13 ਸਾਲ ਦੀ ਸੀ।
HappyBirthdayNickJonas: 13 ਸਾਲ ਦੀ ਉਮਰ 'ਚ ਆਈ ਸੀ ਨਿਕ ਦੀ ਪਹਿਲੀ ਐਲਬਮ - ਨਿਕ ਅਤੇ ਪ੍ਰਿਯੰਕਾ ਦੀ ਪ੍ਰੇਮ ਕਹਾਣੀ
ਅਮਰੀਕਨ ਪਾਪ ਗਾਇਕ ਨਿਕ ਜੋਨਸ ਸੋਮਵਾਰ ਨੂੰ 27 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਨੇ ਸੱਤ ਸਾਲ ਦੀ ਉਮਰ 'ਚ ਬਾਲ ਕਲਾਕਾਰ ਦਾ ਕਿਰਦਾਰ ਅਦਾ ਕੀਤਾ ਸੀ। 13 ਸਾਲ ਦੀ ਉਮਰ 'ਚ ਉਨ੍ਹਾਂ ਦੀ ਪਹਿਲੀ ਐਲਬਮ ਆਈ ਸੀ।
ਫ਼ੋਟੋ
ਹੋਰ ਪੜ੍ਹੋ: ਸਾਰਾ ਅਲੀ ਖ਼ਾਨ ਡੈਬਿਉ IIFA ਪ੍ਰਦਰਸ਼ਨ ਲਈ ਹੈ ਕਾਫ਼ੀ ਉਤਸ਼ਾਹਿਤ
ਨਿਕ ਅਤੇ ਪ੍ਰਿਯੰਕਾ ਦੀ ਪ੍ਰੇਮ ਕਹਾਣੀ
ਨਿਕ ਅਤੇ ਪ੍ਰਿਯੰਕਾ ਦੀ ਉਮਰ ਦੇ ਵਿੱਚ 10 ਸਾਲ ਦਾ ਫ਼ਰਕ ਹੈ। ਸਾਲ 2000 'ਚ ਜਦੋਂ ਪ੍ਰਿਯੰਕਾ ਚੋਪੜਾ ਮਿਸ ਵਰਲਡ ਬਣੀ ਸੀ ਉਸ ਵੇਲੇ ਨਿਕ ਦੀ ਉਮਰ ਸਿਰਫ਼ 8 ਸਾਲ ਸੀ।
ਨਿਕ ਅਤੇ ਪ੍ਰਿਯੰਕਾ ਨੇ ਪਹਿਲਾਂ ਇੱਕ ਦੂਜੇ ਨੂੰ ਡੇਟ ਕੀਤਾ ਅਤੇ ਕੁਝ ਸਮੇਂ ਬਾਅਦ ਹੀ ਦੋਹਾਂ ਨੇ ਵਿਆਹ ਦਾ ਫ਼ੈਸਲਾ ਕਰ ਲਿਆ।
ਕੁਝ ਮਹੀਨੇ ਪਹਿਲਾਂ ਇੱਕ ਨਿਜੀ ਚੈਨਲ ਨੇ ਨਿਕ ਅਤੇ ਪ੍ਰਿਯੰਕਾ ਦੇ ਤਲਾਕ ਦੀ ਖ਼ਬਰ ਛਾਪੀ ਸੀ। ਇਸ ਖ਼ਬਰ 'ਤੇ ਚੈਨਲ ਨੂੰ ਨੋਟਿਸ ਵੀ ਦਿੱਤਾ ਗਿਆ ਸੀ।