ਪੰਜਾਬ

punjab

ETV Bharat / sitara

BIGG BOSS 13: ਕੀ ਟੀਆਰਪੀ ਕਰਕੇ ਬਚਾਇਆ ਜਾ ਰਿਹੈ ਇਸ ਕੰਟੈਸਟੈਂਟ ਨੂੰ? - TV famous reality show

ਬਿੱਗ ਬੌਸ 13 ਵਿੱਚ ਆਇਆ ਨਵਾਂ ਟਵਿਸਟ। ਇਸ ਹਫ਼ਤੇ ਦੋ ਮੈਂਬਰ ਘਰੋਂ ਬੇ-ਘਰ ਹੋਣ ਦੀ ਬਜਾਏ ਸਿਰਫ਼ ਇੱਕ ਹੀ ਵਿਅਕਤੀ ਹੀ ਏਲੀਮੀਨੇਟ ਹੋਵੇਗਾ। ਇਸ ਦਾ ਇਹ ਹੋ ਸਕਦਾ ਹੈ ਕਾਰਨ...

ਫ਼ੋਟੋ

By

Published : Oct 20, 2019, 2:36 PM IST

ਚੰਡੀਗੜ੍ਹ: ਟੀਵੀ ਦਾ ਸਭ ਤੋਂ ਵਿਵਾਦਪੂਰਨ ਸ਼ੋਅ ਬਿੱਗ ਬੌਸ 13 ਪਹਿਲੇ ਦਿਨ ਤੋਂ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਰ ਵਾਰ ਦੀ ਤਰ੍ਹਾਂ ਇਸ ਹਫ਼ਤੇ ਵੀ ਘਰ ਦੇ ਮੈਂਬਰਾਂ ਵਿੱਚੋਂ ਕਿਸੇ ਨੂੰ ਬਿੱਗ ਬੌਸ ਚੋਂ ਬਾਹਰ ਜਾਣਾ ਪਵੇਗਾ। ਇਸ ਹਫ਼ਤੇ ਦੀ ਸ਼ੁਰੂਆਤ 'ਚ ਹੀ ਬਿੱਗ ਬੌਸ ਵੱਲੋਂ ਇਹ ਐਲਾਨਿਆ ਗਿਆ ਸੀ ਇਸ ਵਾਰ ਇੱਕ ਨਹੀਂ ਸਗੋਂ ਘਰ ਤੋਂ ਦੋ ਮੈਂਬਰ ਬਿੱਗ ਬੌਸ ਨੂੰ ਅਲਵਿਦਾ ਕਹਿਣਗੇ। ਸਲਮਾਨ ਨੇ ਖ਼ੁਦ ਇਸ ਦੀ ਜਾਣਕਾਰੀ ਦਿੰਦਿਆ ਕਿਹਾ ਸੀ ਕਿ ਸ਼ੋਅ ਵਿੱਚੋਂ ਇੱਕ ਕੁੜੀ ਤੇ ਇੱਕ ਮੁੰਡਾ ਏਲੀਮੀਨੇਟ ਹੋਣਗੇ।

ਹੋਰ ਪੜ੍ਹੋ: ਕੀ ਖ਼ਤਰੇ ਵਿੱਚ ਹੈ ਬਿੱਗ ਬੌਸ?

ਦੱਸਣਯੋਗ ਹੈ ਕਿ ਇਸ ਹਫ਼ਤੇ ਘਰ ਤੋਂ ਬੇਘਰ ਹੋਣ ਵਾਲੇ ਮੈਂਬਰ ਮਾਹਿਰਾ ਸ਼ਰਮਾ, ਰਸ਼ਮੀ ਦੇਸਾਈ ਤੇ ਮੁੰਡਿਆਂ ਵਿੱਚੋਂ ਪਾਰਸ, ਅਬੂ ਮਕਿਲ, ਆਸੀਮ, ਤੇ ਸਿਧਾਰਥ ਡੇ ਸਨ। ਇਨ੍ਹਾਂ ਸਾਰਿਆਂ ਨੂੰ ਬਿੱਗ ਬੌਸ ਵੱਲੋਂ ਸਮੇਂ-ਸਮੇਂ 'ਤੇ ਏਲੀਮੀਨੇਸ਼ਨ ਤੋਂ ਬਚਣ ਦਾ ਮੌਕਾ ਵੀ ਦਿੱਤਾ ਗਿਆ ਸੀ ਜਿਸ ਦੇ ਬਾਵਜੂਦ ਕੋਈ ਵੀ ਬੇਘਰ ਹੋਣ ਤੋਂ ਬਚ ਨਾਂ ਸਕਿਆ।

ਹੋਰ ਪੜ੍ਹੋ: ਕਿ ਆਵੇਗੀ ਹਿਮਾਂਸ਼ੀ ਬਿੱਗ ਬੌਸ ਵਿੱਚ ਨਜ਼ਰ ?

ਹਾਲ ਹੀ ਵਿੱਚ ਸੂਤਰਾਂ ਵੱਲੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਸ ਹਫ਼ਤੇ ਸਿਫ਼ਰ ਇੱਕ ਹੀ ਵਿਅਕਤੀ ਘਰ ਤੋਂ ਬੇ-ਘਰ ਹੋਵੇਗਾ। ਇਸ ਦੇ ਪਿੱਛੇ ਇੱਕ ਇਹ ਵੀ ਕਾਰਨ ਹੋ ਸਕਦਾ ਹੈ ਕਿ ਲੜਕੀਆਂ ਵਿੱਚੋਂ ਰਸ਼ਮੀ ਤੇ ਮਾਹਿਰਾ ਦੋਵੇਂ ਹੀ ਸ਼ੋਅ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ ਜਿਸ ਕਾਰਨ ਸ਼ੋਅ ਦੀ ਟੀਆਰਪੀ ਘਟਣ ਦਾ ਖ਼ਤਰਾ ਹੋ ਸਕਦਾ ਹੈ, ਕਿਉਂਕਿ ਸ਼ਹਿਨਾਜ਼ ਤੇ ਮਾਹਿਰਾ ਦੀ ਲੜਾਈ ਕਾਰਨ ਸ਼ੋਅ ਦੀ ਟੀਆਰਪੀ ਕਾਫ਼ੀ ਵੱਧ ਰਹੀ ਹੈ ਤੇ ਰਸ਼ਮੀ ਵੀ ਲੋਕਾਂ ਵਿੱਚ ਪ੍ਰਸਿੱਧ ਚਹਿਰਾ ਹੈ ਜਿਸ ਕਾਰਨ ਦੋਹਾਂ ਨੂੰ ਹੀ ਸ਼ੋਅ ਵਿੱਚੋਂ ਬਾਹਰ ਕੱਢਣ ਨਾਲ ਸ਼ੋਅ ਦੀ ਟੀਆਰਪੀ ਵਿੱਚ ਹਲਚਲ ਹੋ ਸਕਦੀ ਹੈ।

ਸ਼ਹਿਨਾਜ਼, ਮਾਹਿਰਾ ਤੇ ਪਾਰਸ ਦੇ ਵਿਚਕਾਰ ਹੋ ਰਹੀ ਇੱਕ ਅਜੀਬ ਜਿਹੇ ਪਿਆਰ, ਲੜਾਈ ਦੀ ਚਰਚਾ ਚਾਰੇ ਪਾਸੇ ਫ਼ੈਲੀ ਹੋਈ ਹੈ ਇੱਕ ਇਹ ਵੀ ਕਾਰਨ ਹੋ ਸਕਦਾ ਹੈ ਕਿ ਸ਼ੋਅ ਮੈਕਰਸ ਵੱਲੋਂ ਇਨ੍ਹਾਂ ਤਿੰਨਾਂ ਨੂੰ ਸ਼ੋਅ ਦੇ ਅੰਤ ਤੱਕ ਰੱਖਿਆ ਜਾਵੇ।

ABOUT THE AUTHOR

...view details