ਚੰਡੀਗੜ੍ਹ:ਕੇਜੀਐਫ ਚੈਪਟਰ 2 ਨੂੰ ਲੈ ਕੇ ਫੈਨਜ਼ ’ਚ ਕਾਫੀ ਉਤਸ਼ਾਹ ਹੈ। ਫੈਨਜ਼ ਕੇਜੀਐਫ ਚੈਪਟਰ 2 ਨੂੰ ਦੀ ਕਾਫੀ ਉਡੀਕ ਕਰ ਰਹੇ ਹਨ। ਸੋਸ਼ਲ ਮੀਡੀਆ ’ਤੇ ਇਸ ਗੱਲ ਦੀ ਕਾਫੀ ਚਰਚਾ ਹੈ ਕਿ ਫਿਲਮ ਦੀ ਰਿਲੀਜ਼ ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।
ਦੱਸ ਦਈਏ ਕਿ ਸੰਜੇ ਦੱਤ ਦੇ ਜਨਮਦਿਨ ਦੇ ਖਾਸ ਮੌਕੇ ’ਤੇ ਐਕਸਲ ਇੰਟਰਟੇਨਮੇਂਟ ਨੇ ਕੇਜੀਐਫ ਚੈਪਟਰ 2 ਤੋਂ ਅਧਾਕਾਰ ਅਧੀਰਾ ਦੇ ਤੌਰ ਚ ਇੱਕ ਨਵਾਂ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਨੂੰ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉੱਥੇ ਹੀ ਸੰਜੇ ਦੱਤ ਨੇ ਆਪਣੇ ਸੋਸ਼ਲ ਮੀਡੀਆ ਜਰੀਏ ਪੋਸਟਰ ਨੂੰ ਸਾਂਝਾ ਕੀਤਾ ਹੈ।