ਹੈਦਰਾਬਾਦ: ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅੱਠਵੇਂ ਦਿਨ ਵੀ ਜਾਰੀ ਹੈ। ਰੂਸ ਪਿਛਲੇ ਅੱਠ ਦਿਨਾਂ ਤੋਂ ਲਗਾਤਾਰ ਯੂਕਰੇਨ 'ਤੇ ਮਿਜ਼ਾਈਲਾਂ ਦਾ ਮੀਂਹ ਵਰ੍ਹਾ ਰਿਹਾ ਹੈ। ਰੂਸ ਦੇ ਇਸ ਅੜੀਅਲ ਅਤੇ ਅਣਮਨੁੱਖੀ ਰਵੱਈਏ ਨੂੰ ਦੇਖ ਕੇ ਕਈ ਦੇਸ਼ ਇਸ ਦੇ ਖਿਲਾਫ ਹੋ ਗਏ ਹਨ। ਕੁਝ ਦੇਸ਼ਾਂ ਨੇ ਰੂਸ ਨੂੰ ਆਰਥਿਕ ਤੌਰ 'ਤੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ, ਜਦਕਿ ਕੁਝ ਨੇ ਰੂਸ ਨੂੰ ਤੇਲ ਦੀ ਸਪਲਾਈ ਵੀ ਰੋਕ ਦਿੱਤੀ ਹੈ। ਇਸ ਤੋਂ ਪਹਿਲਾਂ ਗੂਗਲ ਨੇ ਰੂਸ 'ਚ ਕਈ ਚੈਨਲਾਂ ਨੂੰ ਬਲਾਕ ਕਰ ਦਿੱਤਾ ਸੀ। ਹੁਣ ਇਸ ਕੜੀ ਵਿੱਚ OTT ਦੀ ਦੁਨੀਆਂ ਦੇ ਵੱਡੇ ਪਲੇਟਫਾਰਮ Netflix ਨੇ ਇੱਕ ਵੱਡਾ ਕਦਮ ਚੁੱਕਿਆ ਹੈ।
Netflix ਨੇ ਕਿਹਾ ਹੈ ਕਿ ਉਹ ਆਪਣੇ ਪਲੇਟਫਾਰਮ 'ਤੇ ਕੋਈ ਵੀ ਰੂਸੀ ਚੈਨਲ ਅਤੇ ਸਮੱਗਰੀ ਨਹੀਂ ਦਿਖਾਏਗਾ। Netflix ਨੇ ਰੂਸ-ਯੂਕਰੇਨ ਦੇ ਮੱਦੇਨਜ਼ਰ ਰੂਸੀ ਕਾਨੂੰਨਾਂ ਦੀ ਅਣਦੇਖੀ ਕੀਤੀ ਹੈ।
ਨੈੱਟਫਲਿਕਸ ਦੇ ਬੁਲਾਰੇ ਨੇ ਇੱਕ ਬਿਆਨ ਵਿੱਚ ਕਿਹਾ "ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਸਾਡੀ ਇਹਨਾਂ ਚੈਨਲਾਂ ਨੂੰ ਸਾਡੀ ਸੇਵਾ ਵਿੱਚ ਸ਼ਾਮਲ ਕਰਨ ਦੀ ਕੋਈ ਯੋਜਨਾ ਨਹੀਂ ਹੈ।"