ਮੁੰਬਈ : ਮਸ਼ਹੂਰ ਐਪ ਨੈੱਟਫ਼ਲਿਕਸ ਨੇ ਵੀਰਵਾਰ ਨੂੰ ਭਾਰਤ ਦੇ ਵਿੱਚ ਆਪਣਾ ਸਭ ਤੋਂ ਸਸਤਾ ਪਲਾਨ ਲਾਂਚ ਕੀਤਾ ਹੈ। ਇਹ ਪਲਾਨ 199 ਰੁਪਏ ਦਾ ਹੋਵੇਗਾ ਅਤੇ ਇੱਕ ਮਹੀਨੇ ਲਈ ਇਹ ਵੈਲਿਡ ਹੋਵੇਗਾ। ਦੱਸ ਦਈਏ ਕਿ ਇਹ ਪਲਾਨ ਵੀਰਵਾਰ ਤੋਂ ਹੀ ਦੇਸ਼ ਦਾ ਹਿੱਸਾ ਹੋਵੇਗਾ। ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਇਸ 199 ਰੁਪਏ ਦੀ ਪਲਾਨ 'ਚ ਕੀ ਸ਼ਰਤਾਂ ਹੋਣਗੀਆਂ।
ਇਸ ਪਲਾਨ ਦੇ ਵਿੱਚ ਇੱਕੋ ਯੂਜ਼ਰ ਇੱਕ ਟਾਇਮ 'ਤੇ ਸ਼ੋਅ ਜਾਂ ਫ਼ਿਲਮ ਵੇਖ ਸਕਦਾ ਹੈ। ਦੋ ਜਾਂ ਤਿੰਨ ਲੋਕ ਇੱਕ ਆਈਡੀ ਤੋਂ ਨਹੀਂ ਵੇਖ ਸਕਦੇ।
ਇਸ ਪਲਾਨ ਦੇ ਵਿੱਚ ਸਟੈਂਡਰਡ ਡੈਫੀਨੇਸ਼ਨ ਦੀ ਵੀਡੀਓ ਹੀ ਨਜ਼ਰ ਆਵੇਗੀ, ਐਚਡੀ ਵੀਡੀਓ ਨਹੀਂ ਹੋਵੇਗੀ।
ਇਸ ਪਲਾਨ ਦੇ ਵਿੱਚ ਸਿਰਫ਼ ਸਮਾਰਟਫ਼ੋਨ ਅਤੇ ਟੈਬਲਟ 'ਤੇ ਹੀ ਵੈਲਿਡ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ 199 ਪਲਾਨ ਸਬਸਕ੍ਰਾਇਬ ਕਰਦੇ ਹੋ ਤਾਂ ਸਮਾਰਟ ਟੀਵੀ ਅਤੇ ਲੈਪਟਾਪ 'ਤੇ ਨਹੀਂ ਚੱਲੇਗਾ।