ਪੰਜਾਬ

punjab

ETV Bharat / sitara

ਨੇਹਾ ਕੱਕੜ ਨੇ ਗੀਤ ਗਾ ਕੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਦਿੱਤੀ ਸ਼ਰਧਾਂਜਲੀ,ਵੀਡੀਓ ਹੋਈ ਵਾਇਰਲ - ਮਸ਼ਹੂਰ ਗਾਇਕਾ ਨੇਹਾ ਕੱਕੜ

ਬਾਲੀਵੁੱਡ ਦੇ ਮਹਰੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਮੌਕੇ ਬਾਲੀਵੁੱਡ ਜਗਤ ਦੇ ਕਈ ਨਾਮੀ ਸਿਤਾਰਿਆਂ ਤੇ ਹਸਤੀਆਂ ਨੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਗੀਤ ਗਾ ਕੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਭੇਂਟ ਕੀਤੀ। ਨੇਹਾ ਕੱਕੜ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ  ਨੇਹਾ ਕੱਕੜ ਨੇ ਗੀਤ ਗਾ ਕੇ ਸੁਸ਼ਾਂਤ ਨੂੰ ਦਿੱਤੀ ਸ਼ਰਧਾਂਜਲੀ
ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਨੇਹਾ ਕੱਕੜ ਨੇ ਗੀਤ ਗਾ ਕੇ ਸੁਸ਼ਾਂਤ ਨੂੰ ਦਿੱਤੀ ਸ਼ਰਧਾਂਜਲੀ

By

Published : Jun 15, 2021, 10:59 PM IST

ਚੰਡੀਗੜ੍ਹ : ਬਾਲੀਵੁੱਡ ਦੇ ਮਹਰੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਬਰਸੀ ਮੌਕੇ ਬਾਲੀਵੁੱਡ ਜਗਤ ਦੇ ਕਈ ਨਾਮੀ ਸਿਤਾਰਿਆਂ ਤੇ ਹਸਤੀਆਂ ਨੇ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਗੀਤ ਗਾ ਕੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਨੇਹਾ ਕੱਕੜ ਨੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਆਪਣੇ ਵੱਖਰੇ ਅੰਦਾਜ਼ 'ਚ ਗੀਤ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ। ਨੇਹਾ ਨੇ ਸੁਸ਼ਾਂਤ ਸਿੰਘ ਦੀ ਫਿਲਮ ਕੇਦਾਰਨਾਥ ਦਾ ਗੀਤ " ਜਾਨ ਨਿਸਾਰ ਹੈ" ਗੀਤ ਗਾ ਕੇ ਸੁਸ਼ਾਂਤ ਨੂੰ ਯਾਦ ਕੀਤਾ। ਨੇਹਾ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਂਮ ਹੈਂਡਲ 'ਤੇ ਸ਼ੇਅਰ ਕੀਤਾ।

ਨੇਹਾ ਕੱਕੜ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬੇਹਦ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਹੁਣ ਤੱਕ ਇਸ ਵੀਡੀਓ ਨੂੰ 13 ਲੱਖ 95 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।

ਦੱਸਣਯੋਗ ਹੈ ਕਿ ਬੀਤੇ ਸਾਲ 14 ਜੂਨ 2020 ਨੂੰ ਸੁਸ਼ਾਂਤ ਸਿੰਘ ਰਾਜਪੂਤ ਆਪਣੇ ਮੁੰਬਈ ਵਿਖੇ ਬਾਂਦ੍ਰਾ ਸਥਿਤ ਘਰ ਵਿੱਚ ਸ਼ੱਕੀ ਹਲਾਤਾਂ ਵਿੱਚ ਮ੍ਰਿਤਕ ਪਾਏ ਗਏ ਸਨ। ਪਹਿਲੀ ਬਰਸੀ ਮੌਕੇ ਸੁਸ਼ਾਂਤ ਦੀ ਭੈਣਾਂ ਨੀਤੂ, ਪ੍ਰਿੰਅਕਾ, ਰਾਣੀ ਤੇ ਪੂਜਾ ਨੇ ਉਨ੍ਹਾਂ ਨੂੰ ਯਾਦ ਕੀਤਾ। ਫਿਲਹਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਸਬੰਧੀ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਅਜੇ ਤੱਕ ਉਨ੍ਹਾਂ ਦੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ABOUT THE AUTHOR

...view details